ਘਰ ਦੇ ਬਾਹਰ ਧੁੱਪ ਸੇਕ ਰਹੀ ਬਜ਼ੁਰਗ ਤੋਂ ਕਾਰ ਸਵਾਰ ਔਰਤਾਂ ਸੋਨੇ ਦੀਆਂ ਵੰਗਾਂ ਲਾਹ ਕੇ ਫਰਾਰ

01/28/2024 2:20:37 PM

ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਜੈਨ ਭਵਨ ਰੋਡ ਮੰਡੀ ਮੁੱਲਾਂਪੁਰ ਦਾਖਾ ਵਿਖੇ ਆਪਣੇ ਘਰ ਦੇ ਬਾਹਰ ਬੈਠੀ ਧੁੱਪ ਸੇਕ ਰਹੀ ਬਜ਼ੁਰਗ ਔਰਤ ਦੀਆਂ ਕਾਰ ਸਵਾਰ ਨੌਸਰਬਾਜ਼ ਔਰਤ ਨੇ ਤਿੰਨ ਤੋਲੇ ਦੀਆਂ ਸੋਨੇ ਦੀਆਂ ਵੰਗਾਂ ਲਾਹ ਲਈਆਂ ਅਤੇ ਰਫੂ ਚੱਕਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਬਜ਼ੁਰਗ ਤ੍ਰਿਸ਼ਨਾ ਰਾਣੀ ਪਤਨੀ ਤਰਸੇਮ ਲਾਲ ਜੈਨ ਜਰਨਲ ਸਟੋਰ ਰਾਏਕੋਟ ਦੇ ਬਾਹਰ ਬੈਠੀ ਧੁੱਪ ਸੇਕ ਰਹੀ ਤਾਂ ਇਕ ਕਾਰ ਉਸ ਕੋਲ ਆਣ ਖਲੋਤੀ ਜਿਸ ਵਿਚ ਕਾਰ ਡਰਾਈਵਰ ਨਾਲ ਦੋ ਔਰਤਾਂ ਬੈਠੀਆਂ ਸਨ ਨੇ ਤ੍ਰਿਸ਼ਨਾ ਰਾਣੀ ਨੂੰ ਆਪਣੇ ਕੋਲ ਬੁਲਾਇਆ ਕਾਰ ਦੀ ਟਾਕੀ ਖੋਲ ਕੇ ਨੌਸਰਬਾਜ਼ ਔਰਤ ਨੇ ਆਪਣੇ ਕੋਲ ਬੁਲਾ ਕੇ ਕੁਝ ਪੁੱਛਣ ਦੇ ਬਹਾਨੇ ਗਲਵੱਕੜੀ ਪਾਈ, ਤੇ ਉਸ ਤੋਂ ਬਾਅਦ ਉਨ੍ਹਾਂ ਦੇ ਬਾਹਾਂ ਵਿਚ ਪਈਆਂ ਡੇਢ-ਡੇਢ ਤੋਲੇ ਦੀਆਂ ਦੋ ਸੋਨੇ ਦੀਆਂ ਵੰਗਾਂ ਲਾਹ ਕੇ ਫਰਾਰ ਹੋ ਗਈਆਂ।

ਪੀੜਤ ਤ੍ਰਿਸ਼ਲਾ ਰਾਣੀ ਨੂੰ ਪਹਿਲਾਂ ਕੁਝ ਵੀ ਸਮਝ ਨਾ ਆਇਆ। ਕੁਝ ਕੁ ਮਿੰਟਾਂ ਬਾਅਦ ਜਦੋਂ ਆਪਣੀਆਂ ਬਾਹਾਂ ਸੁੰਨੀਆਂ ਦੇਖੀਆਂ ਤਾਂ ਪਤਾ ਲੱਗਿਆ ਕਿ ਮੇਰੇ ਨਾਲ ਠੱਗੀ ਵੱਜ ਗਈ ਹੈ। ਇਸ ਸੰਬੰਧੀ ਥਾਣਾ ਦਾਖਾ ਨੂੰ ਸੂਚਿਤ ਕੀਤਾ ਗਿਆ ਹੈ। ਏ. ਐੱਸ. ਆਈ ਪ੍ਰਮਜੀਤ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

Gurminder Singh

This news is Content Editor Gurminder Singh