ਅੱਧੀ ਰਾਤ ਨੂੰ ਵਿਆਹੁਤਾ ਨੇ ਘਰ ਬੁਲਾਇਆ ਪ੍ਰੇਮੀ, ਕੀਤੀ ਵੱਡੀ ਵਾਰਦਾਤ

01/15/2018 7:13:14 PM

ਅਬੋਹਰ (ਰਹੇਜਾ) : ਨਜਾਇਜ਼ ਸਬੰਧਾਂ ਦੇ ਖਤਰਨਾਕ ਰਿਸ਼ਤਿਆਂ ਨੇ ਇਕ ਬਜ਼ੁਰਗ ਦੀ ਬਲੀ ਲੈ ਲਈ। ਨਜਾਇਜ਼ ਸਬੰਧਾਂ ਵਿਚ ਰੋੜਾ ਬਣ ਰਹੀ ਇਕ ਬਜ਼ੁਰਗ ਮਹਿਲਾ ਨੂੰ ਉਸਦੀ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕਰ ਕਤਲ ਕਰ ਦਿੱਤਾ। ਘਟਨਾ ਆਰਿਆ ਨਗਰੀ ਦੀ ਗਲੀ ਨੰਬਰ 7 ਦੀ ਹੈ। ਪੁਲਸ ਨੇ ਮ੍ਰਿਤਕਾ ਦੇ ਪੁੱਤਰ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਆਰਿਆ ਨਗਰੀ ਗਲੀ ਨੰਬਰ 7 ਵਾਸੀ 60 ਸਾਲਾ ਬਜ਼ੁਰਗ ਸ਼ਾਰਦਾ ਦੇਵੀ ਪਤਨੀ ਭੀਰੂ ਰਾਮ ਆਪਣੇ ਬੇਟੇ ਦਰਸ਼ਨ ਸਿੰਘ ਅਤੇ ਨੂੰਹ ਸੁਨੀਤਾ ਉਰਫ ਜੈਲੋ ਨਾਲ ਰਹਿ ਰਹੀ ਸੀ। ਸ਼ਾਰਦਾ ਦੇਵੀ ਦੀ ਨੂੰਹ ਦਾ ਗੁਆਂਢ ਵਿਚ ਹੀ ਰਹਿਣ ਵਾਲੇ ਉਸਦੇ ਜੇਠ ਦੇ ਮੁੰਡੇ ਪ੍ਰਵੀਣ ਕੁਮਾਰ ਨਾਲ ਕਾਫ਼ੀ ਸਮੇ ਤੋਂ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ। ਉਨ੍ਹਾਂ ਦੇ ਸਬੰਧਾਂ ਵਿਚ ਸ਼ਾਰਦਾ ਦੇਵੀ ਰੋੜਾ ਬਣ ਰਹੀ ਸੀ ਅਤੇ ਦੋਵੇਂ ਕਾਫ਼ੀ ਸਮੇਂ ਤੋਂ ਉਸ ਨੂੰ ਰਸਤੇ ਤੋਂ ਹਟਾਣ ਦੀ ਯੋਜਨਾ ਬਣਾ ਰਹੇ ਸਨ। ਅਖੀਰ ਉਨ੍ਹਾਂ ਨੇ ਬੀਤੀ ਰਾਤ ਇਸ ਘਟਨਾ ਨੂੰ ਅੰਜਾਮ ਦੇ ਹੀ ਦਿੱਤਾ।  
ਪਸ਼ੂਆਂ ਦੀ ਖਰੀਦੋ-ਫਰੋਖਤ ਕਰਨ ਵਾਲਾ ਸ਼ਾਰਦਾ ਦਾ ਪੁੱਤਰ ਦਰਸ਼ਨ ਸਿੰਘ ਐਤਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਖੇ ਚੱਲ ਰਹੇ ਮਾਘੀ ਮੇਲੇ ਵਿਚ ਗਿਆ ਹੋਇਆ ਸੀ। ਪੁਲਸ ਮੁਤਾਬਕ ਮੌਕਾ ਦੇਖ ਕੇ ਸੁਨੀਤਾ ਨੇ ਆਪਣੇ ਪ੍ਰੇਮੀ ਪ੍ਰਵੀਨ ਨੂੰ ਬੀਤੀ ਰਾਤ ਘਰ ਸੱਦ ਲਿਆ। ਜਦੋਂ ਸੁਨੀਤਾ ਦੀ ਸੱਸ ਸ਼ਾਰਦਾ ਨੇ ਪ੍ਰਵੀਣ ਨੂੰ ਘਰ 'ਚ ਵੇਖਿਆ ਤਾਂ ਉਸਨੇ ਇਸ ਗੱਲ ਦਾ ਵਿਰੋਧ ਕੀਤਾ। ਵਾਸਨਾ ਦੀ ਅੱਗ ਵਿਚ ਅੰਨੇ ਹੋਏ ਸੁਨੀਤਾ ਅਤੇ ਪ੍ਰਵੀਣ ਨੇ ਸ਼ਾਰਦਾ ਦੇਵੀ ਦਾ ਗਲਾ ਘੁੱਟ ਕੇ ਕਰ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਮ੍ਰਿਤਕਾ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਖਾਲੀ ਪਲਾਟ ਵਿਚ ਸੁੱਟ ਦਿੱਤਾ। ਸੋਮਵਾਰ ਤੜਕੇ ਕਰੀਬ ਸਾਢੇ 6 ਵਜੇ ਗੁਆਂਢ ਦੇ ਲੋਕਾਂ ਨੇ ਜਦੋਂ ਸ਼ਾਰਦਾ ਦੇਵੀ ਦਾ ਲਾਸ਼ ਪਲਾਟ ਵਿਚ ਦੇਖੀ ਤਾਂ ਮੁਹੱਲੇ ਵਿਚ ਸਨਸਨੀ ਫੈਲ ਗਈ।
ਲੋਕਾਂ ਨੇ ਇਸ ਗੱਲ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਤਾਂ ਉਹ ਉਸਨੂੰ ਘਰ ਲੈ ਆਏ। ਮ੍ਰਿਤਕਾ ਦੇ ਗਲੇ 'ਤੇ ਨਿਸ਼ਾਨ ਹੋਣ ਕਾਰਨ ਲੋਕਾਂ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮੁਖੀ ਸ਼ਿਵ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਨੂੰ ਗੰਭੀਰ ਵੇਖਦੇ ਹੋਏ ਇਸ ਗੱਲ ਦੀ ਸੂਚਨਾ ਐੱਸ.ਪੀ. ਅਮਰਜੀਤ ਸਿੰਘ ਅਤੇ ਡੀ.ਐੱਸ.ਪੀ. ਗੁਰਬਿੰਦਰ ਸਿੰਘ ਨੂੰ ਦਿੱਤੀ। ਪੁਲਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਪੁੱਜ ਕੇ ਜਾਇਜ਼ਾ ਲਿਆ। ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕਾ ਦੇ ਵੱਡੇ ਪੁੱਤਰ ਵਿਕਰਮ ਦੇ ਬਿਆਨਾਂ 'ਤੇ ਸੁਨੀਤਾ ਅਤੇ ਪ੍ਰਵੀਣ ਕੁਮਾਰ ਖਿਲਾਫ ਧਾਰਾ 302, 201, 32 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।