ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਬਜ਼ੁਰਗ ਦੀ ਮੌਤ

10/31/2017 5:46:42 AM

ਫਗਵਾੜਾ, (ਹਰਜੋਤ)- ਅੱਜ ਇਥੇ ਜੀ. ਟੀ. ਰੋਡ 'ਤੇ ਸਟੈਨ ਆਟੋ ਲਾਗੇ ਇਕ ਮੋਟਰਸਾਈਕਲ ਚਾਲਕ ਵੱਲੋਂ ਇਕ ਬਜ਼ੁਰਗ ਵਿਅਕਤੀ 'ਚ ਫੇਟ ਮਾਰਨ ਕਾਰਨ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਆ ਰਿਹਾ ਇਕ ਪਲਸਰ ਮੋਟਰਸਾਈਕਲ ਦੇ ਜੀ. ਟੀ. ਰੋਡ 'ਤੇ ਸਟੈਨ ਆਟੋ ਲਾਗੇ ਬੇਕਾਬੂ ਹੋ ਜਾਣ ਕਾਰਨ ਮੋਟਰਸਾਈਕਲ ਵਿਅਕਤੀ 'ਚ ਜਾ ਵੱਜਾ। ਜਿਸ ਨਾਲ ਉਕਤ ਵਿਅਕਤੀ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸੁੱਚਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸ਼ਨਾਖ਼ਤ ਲਈ ਹਸਪਤਾਲ 'ਚ ਰੱਖ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਇਸ ਸਬੰਧ 'ਚ ਮੋਟਰਸਾਈਕਲ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।