ਏਅਰਪੋਰਟ ਦੇ ਸੁਰੱਖਿਆ ਏਰੀਏ ’ਚ ਬਜ਼ੁਰਗ ਦੀ ਮੌਤ

07/18/2018 6:58:10 AM

ਚੰਡੀਗਡ਼੍ਹ, (ਲਲਨ)- ਚੰਡੀਗਡ਼੍ਹ ਇੰਟਰਨੈਸ਼ਨਲ ਏਅਰਪੋਰਟ ਦੇ ਡਿਪਾਰਚਰ ਏਰੀਏ ਵਿਚ ਲੱਦਾਖ ਦੇ ਰਹਿਣ ਵਾਲੇ 77 ਸਾਲਾ ਸੋਨੀ ਤਾਸ਼ੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੋਨੀ ਤਾਸ਼ੀ ਚੰਡੀਗਡ਼੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਪਹਿਰ 12 ਵਜੇ ਏਅਰ ਇੰਡੀਆ ਦੀ ਲੱਦਾਖ ਜਾਣ ਵਾਲੀ ਫਲਾਈਟ ’ਚ ਜਾਣ ਲਈ ਏਅਰਪੋਰਟ ਪੁੱਜੇ ਸਨ। ਤਾਸ਼ੀ ਸਕਿਓਰਿਟੀ ਚੈਕਿੰਗ ਦੌਰਾਨ ਫਲਾਈਟ ਦਾ ਇੰਤਜ਼ਾਰ ਕਰਨ ਲਈ ਬੈਠੇ ਸਨ ਕਿ ਅਚਾਨਕ ਕੁਰਸੀ ਤੋਂ ਡਿਗ ਪਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਚੈੱਕਅਪ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।