ਰੱਖੜੀ ਦੇ ਤਿਉਹਾਰ ''ਤੇ ''ਕੋਰੋਨਾ'' ਦਾ ਰਹੇਗਾ ਅਸਰ

07/28/2020 5:11:13 PM

ਗੁਰਦਾਸਪੁਰ (ਵਿਨੋਦ) : ਬੇਸ਼ੱਕ ਰੱਖੜੀ ਦਾ ਪਵਿੱਤਰ ਤਿਉਹਾਰ 3 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਅਤੇ ਇਸ ਤਿਉਹਾਰ ਦਾ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਇੰਤਜ਼ਾਰ ਵੀ ਰਹਿੰਦਾ ਹੈ ਪਰ ਇਸ ਵਾਰ ਇਸ ਤਿਉਹਾਰ ਨੂੰ ਜਿਥੇ ਕੋਰੋਨਾ ਵਾਇਰਸ ਦਾ ਗ੍ਰਹਿਣ ਲੱਗਾ ਹੈ, ਉਥੇ ਭਾਰਤ-ਚੀਨ ਦੇ ਵਿਚ ਵਿਗੜਦੇ ਸੰਬੰਧਾਂ ਦੇ ਚੱਲਦੇ ਬਹੁਤ ਮਹਿੰਗੀ ਅਤੇ ਆਧੁਨਿਕ ਤਕਨੀਕ ਨਾਲ ਬਣੀਆਂ ਰੱਖੜੀਆਂ ਦੀ ਮੰਗ ਵੀ ਕਮਜ਼ੋਰ ਦਿਖਾਈ ਦੇ ਰਹੀਆਂ ਹਨ। 

ਇਹ ਵੀ ਪੜ੍ਹੋ : ਰੱਖੜੀ ਦੇ ਤਿਉਹਾਰ 'ਤੇ ਲੋਕਾਂ 'ਚ ਦਿਸ ਰਿਹੈ ਹਿੰਦੋਸਤਾਨੀ ਜਜ਼ਬਾ (ਤਸਵੀਰਾਂ)

ਕੀ ਕਹਿਣਾ ਹੈ ਦੁਕਾਨਦਾਰਾਂ ਦਾ
ਇਸ ਵਾਰ ਰੱਖੜੀ ਦੇ ਤਿਉਹਾਰ 'ਤੇ ਕੋਰੋਨਾ ਵਾਇਰਸ ਦੇ ਪੈਣ ਵਾਲੇ ਅਸਰ ਸਬੰਧੀ ਗੁਰਦਾਸਪੁਰ ਦੇ ਦੁਕਾਨਦਾਰ ਰੰਜੂ ਸ਼ਰਮਾ, ਦਰਸ਼ਨ ਮਹਾਜਨ, ਅਜੇ ਸਰਾਫ, ਵਿਕਾਸ ਗੁਪਤਾ ਆਦਿ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਵੀ ਇਸ ਤਿਉਹਾਰ 'ਤੇ ਡੂੰਘਾ ਅਸਰ ਪਿਆ ਹੈ। ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਦੇ ਮੁੱਖ ਬਾਜ਼ਾਰ ਤੋਂ ਸਾਮਾਨ ਨਹੀਂ ਆ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਰੱਖੜੀਆਂ ਦਾ ਕਾਰੋਬਾਰ ਇਸ ਸਾਲ ਮੰਦਾ ਰਹੇਗਾ। ਬੀਤੇ ਸਾਲਾਂ 'ਚ 5 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੀ ਰੱਖੜੀ ਬਾਜ਼ਾਰ 'ਚ ਵਿਕਦੀ ਸੀ, ਜਦਕਿ ਇਸ ਵਾਰ ਬਾਜ਼ਾਰ ਬਿਲਕੁਲ ਠੰਡਾ ਚਲ ਰਿਹਾ ਹੈ।

ਕੀ ਕਹਿਣਾ ਹੈ ਗੁਰਦਾਸਪੁਰ ਦੇ ਪ੍ਰਮੁੱਖ ਮਿਠਾਈ ਵਿਕਰੇਤਾ ਦਾ
ਮਿਠਾਈ ਵਿਕ੍ਰੇਤਾ ਰਾਜੇਸ਼ ਕੁਮਾਰ ਉਰਫ਼ ਨਿਕ ਅਤੇ ਅਜੇ ਮਹਾਜਨ ਬੰਟੀ ਦੇ ਅਨੁਸਾਰ ਬੀਤੇ ਸਾਲਾਂ 'ਚ ਰੱਖੜੀ ਦੇ ਤਿਉਹਾਰ ਦਾ ਸਾਰਿਆਂ ਨੂੰ ਇੰਤਾਜ਼ਰ ਰਹਿੰਦਾ ਸੀ। ਇਕ ਤਾਂ ਰੱਖੜੀ ਦੇ ਨਾਲ ਹੀ ਤਿਉਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਦਾ ਹੈ ਅਤੇ ਮਿਠਾਈ ਦੀ ਮੰਗ ਵੱਧ ਜਾਦੀ ਹੈ ਪਰ ਇਸ ਵਾਰ ਰੱਖੜੀ 'ਤੇ ਮਿਠਾਈ ਬਹੁਤ ਘੱਟ ਵਿਕਣ ਦੀ ਸੰਭਾਵਨਾ ਹੈ। ਸਮਾਜਕ ਦੂਰੀ ਦੇ ਕਾਰਨ ਵੀ ਇਸ ਤਿਉਹਾਰ 'ਤੇ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਪੰਜਾਬ ਭਰ ਦੇ 'ਪੈਟਰੋਲ ਪੰਪ' ਕੱਲ੍ਹ ਰਹਿਣਗੇ ਬੰਦ 

ਕੀ ਕਹਿਣਾ ਹੈ ਭੈਣਾਂ ਦਾ
ਇਸ ਸਬੰਧੀ ਗੁਰਦਾਸਪੁਰ ਨਿਵਾਸੀ ਕੁਝ ਲੜਕੀਆਂ ਦਾ ਕਹਿਣਾ ਹੈ ਕਿ ਹਰ ਸਾਲ ਰੱਖੜੀ 'ਤੇ ਉਹ ਆਪਣੇ ਪੇਕੇ ਭਰਾਵਾਂ ਨੂੰ ਰੱਖੜੀ ਬਣਨ ਦੇ ਲਈ ਜਾਂਦੀਆਂ ਸੀ। ਭਰਾਵਾਂ ਦੇ ਲਈ ਮਹਿੰਗੀ ਰੱਖੜੀ ਅਤੇ ਮਿਠਾਈ ਖਰੀਦਣ ਦਾ ਸ਼ੌਂਕ ਰਹਿੰਦਾ ਸੀ ਪਰ ਇਸ ਵਾਰ ਕੋਰੋਨਾ ਵਾਇਰਸ ਨੇ ਸਭ ਇੱਛਾਵਾਂ ਖ਼ਤਮ ਕਰ ਦਿੱਤੀਆ ਹਨ। ਮੌਜੂਦਾ ਹਾਲਾਤ 'ਚ ਕਿਤੇ ਆਉਣਾ ਜਾਣਾ ਵੀ ਮੁਸ਼ਕਲ ਹੈ।


Anuradha

Content Editor

Related News