ਸਿੱਖਿਆ ਜਗਤ ’ਚ ਛਿੜੀ ਨਵੀਂ ਚਰਚਾ, ਕੇਂਦਰੀ ਸਿੱਖਿਆ ਵਿਭਾਗ ਦੇ ਫੈ਼ਸਲੇ ਨੇ ਮਚਾਈ ਤਰਥੱਲੀ
Tuesday, Dec 02, 2025 - 12:27 PM (IST)
ਲੁਧਿਆਣਾ (ਵਿੱਕੀ) : ਪ੍ਰਾਈਵੇਟ ਕੋਚਿੰਗ ਕਲਚਰ ’ਤੇ ਲਗਾਮ ਲਗਾਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਵਲੋਂ ਸਕੂਲਾਂ ਵਿਚ ‘ਸੈਂਟਰ ਫਾਰ ਐਡਵਾਂਸ ਸਟੱਡੀਜ਼’ ਖੋਲ੍ਹਣ ਦੀ ਯੋਜਨਾ ਨੇ ਸਿੱਖਿਆ ਜਗਤ ਵਿਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਸ਼ਹਿਰ ਦੇ ਪ੍ਰਮੁੱਖ ਸਿੱਖਿਆ ਮਾਹਿਰਾਂ ਅਤੇ ਮਾਪਿਆਂ ਨੇ ਇਸ ਯੋਜਨਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਿੱਜੀ ਕੋਚਿੰਗ ਸੈਂਟਰਾਂ ਦੇ ਬੇਕਾਬੂ ਫੈਲਾਅ ਨੇ ਸਿੱਖਿਆ ਨੂੰ ਵਪਾਰ ਬਣਾ ਦਿੱਤਾ ਹੈ, ਜਿਸ ਤੋਂ ਹੁਣ ਰਾਹਤ ਮਿਲਣ ਦੀ ਉਮੀਦ ਹੈ। ਯੋਜਨਾ ਮੁਤਾਬਕ ਹੁਣ ਸਕੂਲਾਂ ਵਿਚ ਹੀ ਜੇ. ਈ. ਈ., ਨੀਟ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ। ਇਸ ਫੈਸਲੇ ’ਤੇ ਸ਼ਹਿਰ ਦੇ ਪ੍ਰਸਿੱਧ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਚੇਅਰਮੈਨਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਵਿਦਿਆਰਥੀਆਂ ਦੇ ਹਿੱਤ ’ਚ ਦੱਸਿਆ ਹੈ।
ਇਹ ਵੀ ਪੜ੍ਹੋ : ਕਹਿਰ ਓ ਰੱਬਾ ! ਧੀ ਦੀ ਡੋਲੀ ਤੋਰ ਕੇ ਘਰ ਜਾ ਰਿਹਾ ਸੀ ਪਰਿਵਾਰ, ਹਾਦਸੇ 'ਚ ਸਾਰਾ ਟੱਬਰ ਹੀ ਮੁੱਕਿਆ
ਸਿੱਖਿਆ ਮਾਹਿਰਾਂ ਨੇ ਕੀਤੀ ਪਹਿਲ ਦੀ ਸਿਫਤ
ਜੇ. ਕੇ. ਸਿੱਧੂ, ਪ੍ਰਿੰਸੀਪਲ ਡੀ. ਏ. ਵੀ. ਸਕੂਲ, ਬੀ. ਆਰ. ਐੱਸ. ਨਗਰ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਅਜਿਹੇ ਸਟਰੱਕਚਰਡ ਯਤਨ ਦਾ ਇੰਤਜ਼ਾਰ ਕਰ ਰਹੇ ਸੀ। ਜਦੋਂ ਸਕੂਲ ਵਿਚ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਮਿਲੇਗੀ ਤਾਂ ਬੱਚੇ ਦਿਨ ਵਿਚ ਦੋ-ਦੋ ਜਗ੍ਹਾ ਭੱਜਣ ਅਤੇ ਮਾਨਸਿਕ ਥਕਾਵਟ ਤੋਂ ਬਚਣਗੇ। ਇਹ ਵਿਦਿਆਰਥੀਆਂ ਦੇ ਸਮੱਗਰ ਵਿਕਾਸ ਲਈ ਜ਼ਰੂਰੀ ਸੀ। ਡੀ. ਪੀ. ਗੁਲੇਰੀਆ, ਸਿਟੀ ਕੋਆਰਡੀਨੇਟਰ ਸੀ. ਬੀ. ਐੱਸ. ਈ. ਨੇ ਕਿਹਾ ਕਿ ਪ੍ਰਾਈਵੇਟ ਕੋਚਿੰਗ ਸੈਂਟਰਾਂ ’ਚ ਫੀਸ ਬਹੁਤ ਜ਼ਿਆਦਾ ਹੈ ਅਤੇ ਉਥੇ ਕੁਆਲਿਟੀ ਕੰਟਰੋਲ ਦੀ ਕਮੀ ਹੈ। ਜੇਕਰ ਇਹ ਯੋਜਨਾ ਆਉਂਦੀ ਹੈ ਤਾਂ ਨਿਯਮ ਵੀ ਜਾਰੀ ਹੋਣਗੇ। ਸਕੂਲਾਂ ਵਿਚ ਇਹ ਤਿਆਰੀ ਨਿਯਮ ਨਾਲ ਮੁੱਲਾਂਕਣ ਅਤੇ ਅਨੁਸ਼ਾਸਨ ਦੇ ਨਾਲ ਹੋਵੇਗੀ, ਜਿਸ ਨਾਲ ਨਤੀਜੇ ਬਿਹਤਰ ਆਉਣਗੇ ਅਤੇ ਬੱਚਿਆਂ ਵਿਚ ਭਟਕਣਾ ਘੱਟ ਹੋਵੇਗੀ।
ਇਹ ਵੀ ਪੜ੍ਹੋ : ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਪੰਜਾਬ, ਦੁਕਾਨ 'ਚ ਬੈਠੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ
ਅਨੁਜਾ ਕੌਸ਼ਲ, ਪ੍ਰਿੰ. ਬੀ. ਸੀ. ਐੱਮ. ਆਰਿਆ ਸਕੂਲ, ਸ਼ਾਸਤਰੀ ਨਗਰ ਨੇ ਕਿਹਾ ਕਿ ਇਹ ਯੋਜਨਾ ਮਾਪਿਆਂ ਨੂੰ ਦੋਹਰਾ ਖਰਚ ਤੋਂ ਬਚਾਵੇਗੀ। ਸਕੂਲ ਦੇ ਸਿਲੇਬਸ ਅਤੇ ਕੰਪੀਟੇਟਿਵ ਐਗਜ਼ਾਮ ਦੀ ਤਿਆਰੀ ’ਚ ਤਾਲਮੇਲ ਹੋਣ ਨਾਲ ਬੱਚਿਆਂ ’ਤੇ ਵਾਧੂ ਬੋਝ ਨਹੀਂ ਪਵੇਗਾ। ਇਹ ਸਮੇਂ ਦੀ ਮੰਗ ਵੀ ਹੈ। ਇਸ ਨਾਲ ਟਿਊਸ਼ਨ ਕਲਚਰ ਵੀ ਖਤਮ ਹੋਵੇਗਾ ਜੋ ਸਕੂਲਾਂ ਦੇ ਲਈ ਸਭ ਤੋਂ ਵੱਡੀ ਸਮੱਸਿਆ ਹੈ।
ਇਹ ਵੀ ਪੜ੍ਹੋ : PG 'ਚ ਰਹਿੰਦੇ ਦੋ ਮੁੰਡਿਆਂ ਨੇ ਕਰ 'ਤਾ ਵੱਡਾ ਕਾਂਡ, ਕਾਰਨਾਮਾ ਅਜਿਹਾ ਸੁਣ ਨਹੀਂ ਹੋਵੇਗਾ ਯਕੀਨ
ਮਾਪਿਆਂ ਨੇ ਰਾਹਤ ਦਾ ਸਾਹ ਲਿਆ
ਇਸ ਖ਼ਬਰ ਨੇ ਮਾਪਿਆਂ ’ਚ ਖੁਸ਼ੀ ਦੀ ਲਹਿਰ ਲਿਆਂਦੀ ਹੈ। ਮਾਪਿਆਂ ਨੇ ਇਸ ਫੈਸਲੇ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਨੀਤੂ ਬਾਂਸਲ ਨੇ ਕਿਹਾ ਕਿ ਅਸੀਂ ਹਰ ਸਾਲ ਕੋਚਿੰਗ ’ਤੇ ਲੱਖਾਂ ਰੁਪਏ ਖਰਚ ਕਰ ਰਹੇ ਸੀ। ਜੇਕਰ ਇਹ ਸਹੂਲਤ ਸਕੂਲ ਦੇ ਅੰਦਰ ਉਪਲੱਬਧ ਹੋਵੇ, ਤਾਂ ਬੱਚਿਆਂ ਨੂੰ ਸਿੱਧੇ ਸਕੂਲ ਤੋਂ ਕੋਚਿੰਗ ’ਚ ਲਿਜਾਣ ਦੀ ਜ਼ਰੂਰਤ ਨਹੀਂ ਪਵੇਗੀ। ਸਾਡਾ ਵਿੱਤੀ ਬੋਝ ਕਾਫ਼ੀ ਘੱਟ ਜਾਵੇਗਾ। ਇਕ ਹੋਰ ਬੱਚੇ ਦੇ ਪਿਤਾ ਰਮੇਸ਼ ਕੁਮਾਰ ਨੇ ਕਿਹਾ ਕਿ “ਕੋਚਿੰਗ ਸੈਂਟਰਾਂ ’ਚ ਇਕ ਕਲਾਸ ਵਿਚ 80-80 ਵਿਦਿਆਰਥੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਕੋਈ ਨਿੱਜੀ ਧਿਆਨ ਨਹੀਂ ਮਿਲਦਾ। ਘੱਟੋ-ਘੱਟ ਸਕੂਲ ਦੇ ਅਧਿਆਪਕ ਸਾਡੇ ਬੱਚਿਆਂ ਦੀਆਂ ਯੋਗਤਾਵਾਂ ਨੂੰ ਬਿਹਤਰ ਢੰਗ ਨਾਲ ਪਛਾਣਦੇ ਹਨ।
