ਫਾਜ਼ਿਲਕਾ ਦੇ 75 ਸਿੱਖਿਆ ਮਾਹਰ ਕੈਬਨਿਟ ਮੰਤਰੀ ਵੱਲੋਂ ਸਨਮਾਨਤ

06/08/2019 4:31:06 PM

ਫਾਜ਼ਿਲਕਾ (ਨਾਗਪਾਲ) : ਸਰਹੱਦੀ ਜ਼ਿਲੇ ਫਾਜ਼ਿਲਕਾ ਦੇ ਸਰਕਾਰੀ ਸਕੂਲ ਪੜ੍ਹਾਈ ਅਤੇ ਸੁੰਦਰ ਦਿੱਖ ਪੱਖੋਂ ਸੂਬੇ ਲਈ ਚਾਨਣ ਮੁਨਾਰੇ ਬਣ ਗਏ ਹਨ। ਜ਼ਿਲੇ ਦੇ ਸਰਕਾਰੀ ਸਕੂਲਾਂ ਨੇ ਹਾਲ ਹੀ ਵਿਚ ਆਏ ਚੰਗੇ ਨਤੀਜਿਆਂ ਨਾਲ ਜਿਥੇ ਵੱਡਾਨਾਮਣਾ ਖੱਟਿਆ ਹੈ, ਉਥੇ ਆਪਣੀ ਵਿਲੱਖਣ ਦਿੱਖ ਤੇ ਸੁੰਦਰ ਇਮਾਰਤ ਨਾਲ ਫਾਜ਼ਿਲਕਾ ਜ਼ਿਲੇ ਨੂੰ ਨਵੀਂ ਪਛਾਣ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਅਧਿਆਪਕਾਂ ਦੀ ਮਿਹਨਤ ਸਦਕਾ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ 'ਚ ਚੰਗੇ ਅੰਕ ਆਉਣ ਸਦਕਾ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਕੈਬਨਿਟ ਮੰਤਰੀ ਓ.ਪੀ. ਸੋਨੀ ਵੱਲੋ ਫਾਜ਼ਿਲਕਾ ਜ਼ਿਲੇ ਦੇ 39 ਪਿੰ੍ਰਸੀਪਲਾਂ ਅਤੇ 29 ਮੁੱਖ ਅਧਿਆਪਕਾਂ ਸਣੇ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਕੁਲਵੰਤ ਸਿੰਘ, ਪ੍ਰਿੰਸੀਪਲ ਡਾਇਟ ਰਾਜ ਕੁਮਾਰ, ਇੰਚਾਰਜ (ਸਿੱਖਿਆ ਸੁਧਾਰ ਟੀਮ) ਵਿਪਨ ਕਟਾਰੀਆ, ਜ਼ਿਲਾ ਮੈਂਟਰ (ਵਿਗਿਆਨ) ਨਰੇਸ਼ ਕੁਮਾਰ, ਜ਼ਿਲਾ ਮੈਂਟਰ (ਗਣਿਤ) ਅਸ਼ੋਕ ਕੁਮਾਰ ਅਤੇ ਜ਼ਿਲਾ ਮੈਂਟਰ (ਅੰਗਰੇਜ਼ੀ) ਗੌਤਮ ਗੌੜ, ਜ਼ਿਲਾ ਨੋਡਲ ਅਫ਼ਸਰ ਸਸ਼ੀਲ ਨਾਥ ਨੂੰ ਸਨਮਾਨਿਤ ਕੀਤਾ ਗਿਆ।

ਫਾਜ਼ਿਲਕਾ ਜ਼ਿਲੇ ਦੇ 75 ਸਿੱਖਿਆ ਮਾਹਰਾਂ ਨੂੰ ਸਮਾਗਮ ਦੌਰਾਨ ਮੰਤਰੀ ਨੇ ਸਨਮਾਨਿਕ ਕੀਤਾ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਸਕੂਲਾਂ ਵਿਚ ਨਵੀਂ ਭਰਤੀ ਵਾਲੇ ਅਧਿਆਪਕ ਹਾਜ਼ਰ ਹੋ ਚੁੱਕੇ ਹਨ ਅਤੇ ਨਤੀਜਿਆਂ ਵਿਚ ਸੁਧਾਰ ਲਈ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਤਰਕਸੰਗਤ ਨੀਤੀ ਵੀ ਖ਼ਾਸ ਅਹਿਮੀਅਤ ਰੱਖਦੀ ਹੈ। ਇਸ ਪ੍ਰਾਪਤੀ ਤੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਵੀ ਜ਼ਿਲੇ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ।

ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 133 ਵਿਦਿਆਰਥੀਆਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਚਾਨਣਵਾਲਾ ਦਾ ਹਰ ਕਮਰਾ ਏ.ਸੀ. ਹੈ।|ਸਕੂਲ ਵਿਖੇ ਲਾਇਬਰੇਰੀ ਸਮੇਤ ਕੁੱਲ 8 ਕਮਰੇ ਹਨ ਅਤੇ ਹਰ ਕਮਰਾ ਐਲ.ਈ.ਡੀ. ਨਾਲ ਲੈਸ ਹੈ। ਸਕੂਲ ਵਿਖੇ ਇਕ ਪਾਰਕ, ਇਕ ਅੰਦਰ ਤੇ ਬਾਹਰ ਸਟੇਜ, ਹਰ ਕਮਰੇ 'ਚ ਮੈਟ ਤੇ ਬੱਚਿਆਂ ਦੇ ਬੈਠਣ ਲਈ ਬੈਂਚ, ਬੱਚਿਆਂ ਲਈ ਪਲੇਅ-ਵੇ ਪਾਰਕ, ਮਿਡ ਡੇ ਮੀਲ ਤੇ ਦੇਸੀ ਰਸੋਈ ਵੀ ਸਥਾਪਤ ਕੀਤੀ ਗਈ ਹੈ। ਸਕੂਲ 'ਚ ਲਿਸਨਿੰਗ ਲੈਬ ਦੀ ਸਹੂਲਤ ਵੀ ਬਣਾਈ ਗਈ ਹੈ, ਜਿਸ ਤਹਿਤ 36 ਬੱਚੇ ਇਕੋ ਵਾਰ ਹੈਡਫੋਨ ਜ਼ਰੀਏ ਲੈਕਚਰ ਸੁਣ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲ ਦੀ ਨੁਹਾਰ ਬਦਲਣ ਲਈ ਮੁੱਖ ਅਧਿਆਪਕ ਲਵਜੀਤ ਸਿੰਘ, ਪਿੰਡ ਦੀ ਪੰਚਾਇਤ, ਮਗਨਰੇਗਾ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਵੀ ਆਪਣੀ ਦਿੱਖ ਲਈ ਚੰਗਾ ਨਾਮਣਾ ਖੱਟ ਰਿਹਾ ਹੈ।|ਇੱਥੇ ਬੱਚਿਆਂ ਦੀ ਪੜ੍ਹਾਈ ਦੇ ਸੁੱਚਜੇ ਮਾਹੌਲ ਲਈ ਹਰ ਕਲਾਸ ਵਿਚ ਏਅਰ ਕੂਲਰ ਅਤੇ ਸ਼ਾਨਦਾਰ ਪਰਦੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪਹਾੜਿਆਂ, ਖੇਡਾਂ, ਸੱਭਿਆਚਾਰਕ ਪ੍ਰੋਗਰਾਮ ਵਿੱਚ ਸਟੇਟ ਪੱਧਰ ਤੇ ਐਵਾਰਡ ਪ੍ਰਾਪਤ ਕੀਤੇ ਹਨ।

ਇਸੇ ਤਰ੍ਹਾਂ ਜ਼ਿਲਾ ਫਾਜ਼ਿਲਕਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਵੈਰੋਕਾ ਵੀ ਸੂਬੇ ਦੇ ਹੋਰਨਾਂ ਸਕੂਲਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਿੰਸੀਪਲ ਗੁਰਜੀਤ ਸਿੰਘ ਅਤੇ ਵਾਈਸ ਪ੍ਰਿੰਸੀਪਲ ਮੁਖਤਿਆਰ ਸਿੰਘ ਖੁੰਡਵਾਲਾ ਤੇ ਸਮੂਹ ਸਟਾਫ਼ ਦੀ ਸਖ਼ਤ ਮਿਹਨਤ ਸਦਕਾ ਸਕੂਲ ਦਾ ਨਤੀਜਾ ਹਰ ਵਾਰ ਸੌ ੍ਟੀਸਦੀ ਰਹਿੰਦਾ ਹੈ। ਸਕੂਲ ਦੀਆਂ ਕੰਧਾਂ 'ਤੇ ਫੁੱਲ, ਬੂਟਿਆਂ ਅਤੇ ਦਰੱਖ਼ਤਾਂ 'ਤੇ ਰੰਗ ਬਿਰੰਗੀ ਪੇਂਟਿੰਗ ਹੋਣ ਨਾਲ ਮਨਮੋਹਕ ਅਤੇ ਆਕਰਸ਼ਿਤ ਦਿਖ਼ ਨਜ਼ਰ ਆਉਂਦਾ ਹੈ।

Gurminder Singh

This news is Content Editor Gurminder Singh