ਸਕੂਲ ਸਿੱਖਿਆ ਮਹਿਕਮੇ ਵੱਲੋਂ ਪੰਜਾਬੀ ਤੇ ਹਿੰਦੀ ਵਿਸ਼ਿਆਂ ਸਬੰਧੀ ''ਜ਼ਿਲ੍ਹਾ ਮੈਂਟਰ'' ਤਾਇਨਾਤ

10/19/2020 4:20:29 PM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮਹਿਕਮੇ ਨੇ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਾਸਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਜ਼ਿਲ੍ਹਾ ਮੈਂਟਰ (ਡੀ. ਐਮ) ਤਾਇਨਾਤ ਕਰ ਦਿੱਤੇ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੀਆਂ ਗਤੀਵਿਧੀਆਂ ਚੰਗੀ ਤਰ੍ਹਾਂ ਚਲਾਉਣ ਲਈ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰਾਜੈਕਟ ਦੇ ਹੇਠ ਇਹ ਜ਼ਿਲ੍ਹਾ ਮੈਂਟਰ (ਪੰਜਾਬੀ ਤੇ ਹਿੰਦੀ) ਲਾਏ ਗਏ ਹਨ।

ਇਹ ਜ਼ਿਲ੍ਹਾ ਮੈਂਟਰ ਅੱਗੇ ਬਲਾਕ ਪੱਧਰ ’ਤੇ ਮਿਹਨਤੀ ਅਧਿਆਪਕਾਂ ਨੂੰ ਆਪਣੇ ਨਾਲ ਬਲਾਕ ਮੈਂਟਰ ਲਾਉਣਗੇ। ਇਹ ਆਪਣੇ ਆਪਣੇ ਸਕੂਲਾਂ 'ਚ ਰਹਿ ਕੇ ਡੀ. ਐਮ ਅਤੇ ਬੀ. ਐਮ. ਵਜੋਂ ਆਪਣੀ ਡਿਊਟੀ ਨਿਭਾਉਣਗੇ।
 

Babita

This news is Content Editor Babita