...ਤੇ 21 ਦਸੰਬਰ ਨੂੰ ਹੋਵੇਗੀ ਭੂਚਾਲ ਨਾਲ ਨਜਿੱਠਣ ਲਈ ''ਮਾਕ ਡਰਿੱਲ''

12/16/2017 1:56:02 PM

ਪੰਚਕੂਲਾ/ਚੰਡੀਗੜ੍ਹ : ਪੰਚਕੂਲਾ 'ਚ 21 ਦਸੰਬਰ ਨੂੰ ਸਵੇਰੇ 10 ਵਜੇ ਭੂਚਾਲ ਆਉਣ ਵਾਲ ਸਬੰਧਿਤ 'ਮਾਕ ਡਰਿੱਲ' ਦਾ ਆਯੋਜਨ ਕੀਤਾ ਜਾਵੇਗਾ। ਇਹ ਮਾਕ ਡਰਿੱਲ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਅਤੇ ਹਰਿਆਣਾ ਸਰਕਾਰ ਦੇ ਸਾਂਝੇ ਸਹਿਯੋਗ ਤਹਿਤ ਪੂਰੇ ਸੂਬੇ 'ਚ ਆਯੋਜਿਤ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੌਰੀ ਪਰਾਸ਼ਰ ਜੋਸ਼ੀ ਨੇ ਸ਼ੁੱਕਰਵਾਰ ਨੂੰ ਜ਼ਿਲਾ ਸਕੱਤਰੇਤ ਦੀ ਮੌਜੂਦਗੀ 'ਚ ਅਧਿਕਾਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਮਾਕ ਡਰਿੱਲ ਸਾਰੇ ਵਿਭਾਗਾਂ, ਸਕੂਲਾਂ, ਕਾਲਜਾਂ 'ਚ ਆਯੋਜਿਤ ਕੀਤੀ ਜਾਵੇਗੀ। ਇਸ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਵਲੋਂ 5 ਥਾਵਾਂ ਮਾਕ ਡਰਿੱਲ ਲਈ ਚੁਣੀਆਂ ਗਈਆਂ ਹਨ। ਉਨ੍ਹਾਂ ਨੇ ਇਸ ਮਾਕ ਡਰਿੱਲ ਦੇ ਸਫਲ ਆਯੋਜਨ ਲਈ ਵੱਖ-ਵੱਖ ਵਿਭਾਗਾਂ ਦੀ ਇਸ ਦੌਰਾਨ ਕੀ-ਕੀ ਡਿਊਟੀ ਹੋਵੇਗੀ, ਬਾਰੇ ਵੀ ਜਾਣਕਾਰੀ ਦਿੱਤੀ।