1 ਫਰਵਰੀ ਤੋਂ ਪੰਜਾਬ ''ਚ ਵੀ ਵਿਕਰੀ ''ਤੇ ਲੱਗੇਗਾ ਈ-ਵੇ ਬਿੱਲ

01/20/2018 7:03:37 AM

ਖੰਨਾ (ਸ਼ਾਹੀ, ਕਮਲ) - ਈ-ਵੇ ਬਿੱਲ ਪੂਰੇ ਦੇਸ਼ 'ਚ 1 ਫਰਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਐਡੀਸ਼ਨਲ ਆਬਕਾਰੀ ਅਤੇ ਕਰ ਵਿਭਾਗ ਦੇ ਕਮਿਸ਼ਨਰ ਸੌਰਭ ਨੇ ਦੱਸਿਆ ਕਿ ਪੰਜਾਬ 'ਚ 1 ਫਰਵਰੀ ਤੋਂ ਸੂਬੇ ਦੇ ਬਾਹਰ ਹੋਣ ਵਾਲੀ ਵਿਕਰੀ ਦੇ ਨਾਲ ਸੂਬੇ ਦੇ ਅੰਦਰ ਹੋਣ ਵਾਲੀ ਵਿਕਰੀ 'ਤੇ ਵੀ ਈ-ਵੇ ਬਿੱਲ ਲੱਗ ਜਾਵੇਗਾ। ਕੇਂਦਰੀ ਜੀ. ਐੱਸ. ਟੀ. ਕੌਂਸਲ ਵੱਲੋਂ ਲਏ ਗਏ ਫੈਸਲੇ ਅਨੁਸਾਰ ਈ-ਵੇ ਬਿੱਲ 1 ਫਰਵਰੀ ਤੋਂ ਸੂਬਿਆਂ ਅੰਦਰ ਹੋਣ ਵਾਲੀ ਵਿਕਰੀ 'ਤੇ ਲਾਗੂ ਕਰਨ ਦਾ ਫੈਸਲਾ ਸੂਬਾ ਸਰਕਾਰਾਂ 'ਤੇ ਛੱਡ ਦਿੱਤਾ ਸੀ ਪਰ ਹੁਣ ਸਰਕਾਰ ਜੂਨ ਤੋਂ ਪਹਿਲਾਂ ਸੂਬੇ ਅੰਦਰ ਵਿਕਰੀ 'ਤੇ ਈ-ਵੇ ਬਿੱਲ ਲਾਗੂ ਕਰ ਸਕਦੀ ਹੈ। ਜੀ. ਐੱਸ. ਟੀ. ਕਰਦਾਤਾ ਹੋਰ ਜਾਣਕਾਰੀ ਹਾਸਲ ਕਰਨ ਲਈ ਵੈੱਬਸਾਈਟ ਈ-ਵੇ ਡਾਟ ਐੱਨ. ਆਈ. ਸੀ. ਡਾਟ ਇਨ 'ਤੇ ਸੰਪਰਕ ਕਰ ਸਕਦੇ ਹਨ।