ਡਿਊਟੀ ’ਤੇ ਜਾ ਰਹੇ ਏ.ਐੱਸ.ਆਈ. ਦੀ ਸੜਕ ਹਾਦਸੇ ’ਚ ਮੌਤ, ਤਿੰਨ ਬੱਚਿਆਂ ਦਾ ਸੀ ਪਿਤਾ

08/14/2021 6:00:05 PM

ਲੰਬੀ /ਮਲੋਟ  (ਜੁਨੇਜਾ): ਥਾਣਾ ਸਦਰ ਦੇ ਏ.ਐੱਸ.ਆਈ. ਸੁਰਜੀਤ ਸਿੰਘ ਦੀ ਅੱਜ ਸਵੇਰੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਥਾਣਾ ਸਦਰ ਮਲੋਟ ਵਿਖੇ ਤਇਨਾਤ  ਏ.ਐੱਸ. ਆਈ. ਜਸਵੀਰ ਸਿੰਘ ਪਿੰਡ ਖੇਮਾ ਖੇੜਾ ਦਾ ਰਹਿਣ ਵਾਲਾ ਹੈ। ਅੱਜ ਉਸ ਦੀ ਬਾਦਲ ਪਿੰਡ ਡਿਊਟੀ ਸੀ, ਜਿੱਥੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਅੱਗੇ ਧਰਨਾ ਦੇਣਾ ਹੈ।

ਇਹ ਵੀ ਪੜ੍ਹੋ : ਨੌਜਵਾਨ ਦੀ ਛਾਤੀ ਦੇ ਆਰ-ਪਾਰ ਹੋਇਆ 6 ਫੁੱਟ ਦਾ ਐਂਗਲ, ਮੌਤ ਦੇ ਮੂੰਹ ’ਚ ‘ਵਾਹਿਗੁਰੂ’ ਦੇ ਜਾਪ ਨੇ ਬਚਾਈ ਜਾਨ

ਮ੍ਰਿਤਕ ਏ.ਐੱਸ.ਆਈ. ਸਵੇਰੇ ਘਰ ਤੋਂ 7 ਵਜੇ ਬਾਦਲ ਪਿੰਡ ਚੱਲਿਆ ਸੀ। ਪਿੰਡ ਖੇਮਾ ਖੇੜਾ ਤੋਂ ਕੁੱਤਿਆਂ ਵਾਲੀ ਲਿੰਕ ਸੜਕ ’ਤੇ ਅਵਾਰਾ ਪਸ਼ੂ ਅੱਗੇ ਆ ਜਾਣ ਕਰਕੇ ਮੋਟਰ ਸਾਇਕਲ ਖੰਬੇ ਵਿਚ ਵੱਜਾ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੇ 3 ਬੱਚੇ ਹਨ ਜਿਸ ’ਚ ਦੋ ਧੀਆਂ ਅਤੇ ਇਕ ਪੁੱਤਰ। ਮ੍ਰਿਤਕ ਏ.ਐੱਸ.ਆਈ. ਦੀ ਪਤਨੀ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਨੇ ਖ਼ੁਦ ਬੱਚਿਆਂ ਨੂੰ ਪਾਲਿਆ ਸੀ। ਚੌਂਕੀ ਭਾਈ ਕਾ ਕੇਰਾ ਦੇ ਇੰਚਾਰਜ ਸਬ-ਇੰਸਪੈਕਟਰ ਹਰਵਿੰਦਰ ਪਾਲ ਸਿੰਘ ਰਵੀ ਨੇ ਦੱਸਿਆ ਕਿ ਲੰਬੀ ਪੁਲਸ ਨੇ ਮ੍ਰਿਤਕ ਦੇ ਭਤੀਜੇ ਜਸਵਿੰਦਰ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਬਠਿੰਡਾ ’ਚ ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਮੌਤ, ਬਾਂਹ ’ਚ ਹੀ ਲੱਗੀ ਰਹਿ ਗਈ ਸੁਰਿੰਜ 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ?  

Shyna

This news is Content Editor Shyna