ਪੰਜਾਬ ''ਚ ਧੂੜ ਭਰੀ ਹਨੇਰੀ ਤੇ ਹਲਕੀ ਬਾਰਿਸ਼, ਹਿਮਾਚਲ ''ਚ ਪਏ ਗੜੇ

05/28/2020 10:38:21 PM

ਚੰਡੀਗੜ੍ਹ/ਸ਼ਿਮਲਾ (ਏਜੰਸੀਆਂ/ਹੈਡਲੀ)- ਪਿਛਲੇ ਕਈ ਦਿਨਾਂ ਤੋਂ ਪੰਜਾਬ ਸਮੇਤ ਪੂਰਾ ਉੱਤਰ ਭਾਰਤ ਅੱਤ ਦੀ ਗਰਮੀ ਤੇ ਲੂ ਨਾਲ ਜੂਝ ਰਿਹਾ ਹੈ। ਵੀਰਵਾਰ ਨੂੰ ਧੂੜ ਭਰੀ ਹਨੇਰੀ ਦੇ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਲੋਕਾਂ ਨੇ ਗਰਮੀ ਤੋਂ ਥੋੜੀ ਹਾਰਤ ਮਹਿਸੂਸ ਕੀਤੀ। ਮੌਸਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਆਉਣ ਵਾਲੇ 2-3 ਦਿਨਾਂ 'ਚ ਤੇਜ਼ ਹਨੇਰੀ ਚੱਲੇਗੀ ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ 'ਚ ਪਿਛਲੇ ਹਫਤੇ ਤੋਂ ਪੈ ਰਹੀ ਗਰਮੀ ਦੇ ਦੌਰਾਨ ਵੀਰਵਾਰ ਨੂੰ ਪ੍ਰਦੇਸ਼ ਦੇ ਦਰਮਿਆਨੇ ਤੇ ਮੈਦਾਨੀ ਖੇਤਰਾਂ ਸਮੇਤ ਪਹਾੜਾਂ 'ਚ ਬਾਰਿਸ਼ ਹੋਈ। ਕਈ ਜਗ੍ਹਾਂ ਤੂਫਾਨ ਦੇ ਨਾਲ ਗੜੇਮਾਰੀ ਵੀ ਹੋਈ। ਬਾਰਿਸ਼ ਤੋਂ ਬਾਅਦ ਪ੍ਰਦੇਸ਼ 'ਚ ਜਿੱਥੇ ਮੌਸਮ ਸੁਹਾਵਣਾ ਹੋ ਗਿਆ ਹੈ, ਉੱਥੇ ਮੈਦਾਨੀ ਖੇਤਰਾਂ 'ਚ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਕਿੰਨੌਰ ਜ਼ਿਲ੍ਹੇ ਦੀ ਭਾਵਾ ਵੈਲੀ 'ਚ ਵੀਰਵਾਰ ਨੂੰ ਜ਼ੋਰਦਾਰ ਗੜੇਮਾਰੀ ਹੋਈ। ਜਿਸ ਕਾਰਨ ਕਈ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ।

Gurdeep Singh

This news is Content Editor Gurdeep Singh