ਗੜ੍ਹਸ਼ੰਕਰ : ਬੋੜਾ ਅਤੇ ਵਿਣੇਵਾਲ ''ਚ ਦੁਸਹਿਰਾ ਪ੍ਰੋਗਰਾਮਾਂ ''ਤੇ ਨਿਮਿਸ਼ਾ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਦਿੱਤੀ ਵਧਾਈ

10/26/2020 5:43:12 PM

ਗੜ੍ਹਸ਼ੰਕਰ : ਗੜ੍ਹਸ਼ੰਕਰ ਵਿਚ ਦੁਸਹਿਰਾ ਮਨਾਉਣ ਲਈ ਪਿੰਡ ਬੋੜਾ ਅਤੇ ਵਿਣੇਵਾਲ ਬੀਟ ਵਿਚ ਹੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਦੋਵਾਂ ਪ੍ਰੋਗਰਾਮਾਂ ਵਿਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਹਲਕਾ ਗੜ੍ਹਸ਼ੰਕਰ ਵਾਸੀਆਂ ਨੂੰ ਵਿਜੇ ਦਸਮੀ ਦੇ ਸ਼ੁੱਭ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ ਭਗਵਾਨ ਸ੍ਰੀ ਰਾਮ ਨੇ ਬੁਰਾਈ, ਬੇ-ਇਨਸਾਫੀ ਅਤੇ ਪਾਪ 'ਤੇ ਜਿੱਤ ਦੀ ਪ੍ਰਾਪਤੀ ਕੀਤੀ ਸੀ ਅਤੇ ਇਸ ਦਿਨ ਅਸੀਂ ਰਾਵਣ ਰੂਪੀ ਬੁਰਾਈ ਨੂੰ ਸਾੜ ਕੇ ਮਨਾਉਂਦੇ ਹਾਂ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਨ੍ਹਾਂ ਵਰਗੇ ਸਮਾਜ ਸੇਵੀਆਂ ਨੂੰ ਦੁਸਹਿਰੇ ਵਰਗੇ ਪਵਿੱਤਰ ਦਿਹਾੜੇ 'ਤੇ ਜਾ ਕੇ ਬੋਲਣ ਦਾ ਹੱਕ ਤਾਂ ਹੀ ਹੈ ਜੇਕਰ ਉਹ ਪਾਪ, ਅਪਰਾਧ ਅਤੇ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹਨ। ਇਸ ਮੌਕੇ ਪਿੰਡ ਬੋੜਾ ਦੀ ਦੁਸਹਿਰਾ ਕਮੇਟੀ ਨੇ ਮੈਡਮ ਨਿਮਿਸ਼ਾ ਮਹਿਤਾ ਨੂੰ ਭਗਵਾਨ ਸ੍ਰੀ ਰਾਮ ਦੀ ਤਸਵੀਰ ਭੇਟ ਕਰਕੇ ਸਨਮਾਨਤ ਕੀਤਾ। ਪਿੰਡ ਬੋੜਾ ਅਤੇ ਨੀਮ ਪਹਾੜੀ ਇਲਾਕੇ ਦੇ ਪਿੰਡ ਵਿਣੇਵਾਲ ਵਿਚ ਦੁਸਹਿਰਾ ਮਨਾਉਣ ਲਈ ਜਨਤਾ ਦੀ ਵੱਡੀ ਭੀੜ ਇਕੱਤਰ ਹੋਈ।

ਜ਼ਿਕਰਯੋਗ ਹੈ ਕਿ ਬੇਸ਼ੱਕ ਬੀਬੀ ਨਿਮਿਸ਼ਾ ਮਹਿਤਾ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੀ ਕਾਂਗਰਸ ਪਾਰਟੀ ਤੋਂ ਮਜ਼ਬੂਤ ਦਾਅਵੇਦਾਰ ਸੀ ਪਰ ਅਜੇ ਤਕ ਨਿਮਿਸ਼ਾ ਮਹਿਤਾ ਨੇ ਹਲਕਾ ਗੜ੍ਹਸ਼ੰਕਰ ਤੋਂ ਕੋਈ ਚੋਣ ਨਹੀਂ ਲੜੀ ਹੈ। ਇਸ ਦੇ ਬਾਵਜੂਦ ਵੀ ਹਲਕੇ ਦੇ ਵਿਚ ਜਿੰਨੇ ਦੁਸਹਿਰੇ ਦੇ ਪ੍ਰੋਗਰਾਮ ਕਰਵਾਏ ਗਏ, ਉਥੇ ਨਿਮਿਸ਼ਾ ਨੂੰ ਹੀ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਨਾ ਸਿਰਫ ਨਿਮਿਸ਼ਾ ਮਹਿਤਾ ਦੀ ਲੋਕ ਪ੍ਰਿਯਤਾ ਜਨਤਾ ਵਿਚ ਵੱਧ ਰਹੀ, ਸਗੋਂ ਇਹ ਹਲਕੇ ਵਿਚ ਉਨ੍ਹਾਂ ਦੇ ਦਿਨੋਂ ਦਿਨ ਮਜ਼ਬੂਤ ਹੋ ਰਹੀ ਪੈਠ ਦਾ ਵੀ ਸਬੂਤ ਹੈ। ਇਸ ਮੌਕੇ ਪਿੰਡ ਬੋੜਾ ਵਿਚ ਉਨ੍ਹਾਂ ਨਾਲ ਪੰਡਤ ਕੁਲਦੀਪ ਸ਼ਰਮਾ, ਰੋਮੀ, ਸੁੱਚਾ ਸਿੰਘ ਸਰਪੰਚ, ਸਤਵਿੰਦਰ ਜੀਤ, ਸੁਨੀਲ ਦੱਤ, ਅਜੇ ਕੁਮਾਰ, ਵਿਸ਼ਾਲ ਸ਼ੈਲੀ, ਕੈਪਟਨ ਕੁੱਕੜ ਮਜਾਰਾ, ਅਮਨਦੀਪ ਬੈਂਸ, ਰਾਜੂ ਬਾਲੀ, ਸੋਨੂੰ ਐੱਮ. ਸੀ., ਤੀਰਥ ਸਿੰਘ ਅਤੇ ਕਈ ਹੋਰ ਸ਼ਾਮਲ ਸਨ। ਇਸੇ ਤਰ੍ਹਾਂ ਵਿਣੇਵਾਲ ਵਿਚ ਸਰਪੰਚ ਸੁਭਾਸ਼, ਰੋਮੀ ਸ਼ਰਮਾ, ਨੰਜੂ ਪੰਚ, ਪਿੰਕਾ ਭੁੱਬਲਾ, ਪੰਚ ਤਾਰਾ ਚੰਦ ਅਤੇ ਕਈ ਹੋਰ ਸ਼ਾਮਲ ਸਨ।

Gurminder Singh

This news is Content Editor Gurminder Singh