ਆਪਸੀ ਝਗੜੇ ਦੌਰਾਨ 2 ਧਿਰਾਂ ਭਿੜੀਆਂ, 2 ਔਰਤਾਂ ਸਮੇਤ 4 ਜ਼ਖ਼ਮੀ

07/27/2017 11:49:02 AM


ਬਟਾਲਾ(ਸੈਂਡੀ)-ਅੱਜ ਦੇਰ ਸ਼ਾਮ ਮਲਾਵੇ ਦੀ ਕੋਠੀ ਵਿਖੇ ਜਗ੍ਹਾ ਨੂੰ ਲੈ ਕੇ ਹੋਏ ਝਗੜੇ ਦੌਰਾਨ 2 ਔਰਤਾਂ ਸਮੇਤ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ
ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਨਿੰਦਾ ਪੁੱਤਰ ਸੰਤੋਖ ਰਾਏ ਵਾਸੀ ਮਲਾਵੇ ਦੀ ਕੋਠੀ ਨੇ ਕਥਿਤ ਤੌਰ 'ਤੇ ਦੱਸਿਆ ਸਾਡੇ ਕੋਲ ਸਾਡੀ ਆਪਣੀ ਥੋੜ੍ਹੀ ਜਿਹੀ ਜਗ੍ਹਾ ਹੈ ਅਤੇ ਮੇਰੇ ਚਾਚੇ ਦੇ ਲੜਕੇ ਸਾਡੀ ਜ਼ਮੀਨ 'ਤੇ ਆਪਣੀ ਰੇਹੜੀ ਲਗਾ ਕੇ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਜਦ ਅਸੀਂ ਉਨ੍ਹਾਂ ਨੂੰ ਰੇਹੜੀ ਲਗਾਉਣ ਤੋਂ ਮਨ੍ਹਾ ਕੀਤਾ ਤਾਂ ਉੁਕਤ ਵਿਅਕਤੀਆਂ ਨੇ ਡਾਂਗਾਂ-ਸੋਟਿਆਂ ਨਾਲ ਹਮਲਾ ਕਰ ਕੇ ਮੈਨੂੰ ਅਤੇ ਮੇਰੀ ਪਤਨੀ ਊਸ਼ਾ ਰਾਣੀ ਨੂੰ ਜ਼ਖ਼ਮੀ ਕਰ ਦਿੱਤਾ।
ਇਸੇ ਤਰ੍ਹਾਂ ਜਦ ਦੂਜੀ ਧਿਰ ਦੇ ਅਮਨਦੀਪ ਪੁੱਤਰ ਬਲਵੰਤ ਰਾਏ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਜਗ੍ਹਾ 'ਤੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਕੀਤਾ, ਬਲਕਿ ਉਕਤ ਸਾਨੂੰ ਗਾਲੀ-ਗਲੋਚ ਕਰ ਰਹੇ ਸਨ ਅਤੇ ਜਦ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਸਾਡੇ 'ਤੇ ਹਮਲਾ ਕਰ ਕੇ ਮੈਨੂੰ ਅਤੇ ਮੇਰੀ ਮਾਤਾ ਸੁਖਵਿੰਦਰ ਕੌਰ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸੰਬੰਧੀ ਦੋਵਾਂ ਧਿਰਾਂ ਨੇ ਥਾਣਾ ਸਿਵਲ ਲਾਈਨ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।  


Related News