ਪਰਾਲੀ ਨੂੰ ਸਾਂਭਣ ਦੌਰਾਨ ਕਿਸਾਨ ਤਵੀਆਂ ਹੇਠ ਆਇਆ, ਮੌਤ

Wednesday, Oct 11, 2017 - 06:52 AM (IST)

ਫਤਿਆਬਾਦ/ਖਡੂਰ ਸਾਹਿਬ,   (ਜ. ਬ., ਜਸਵਿੰਦਰ ਖਹਿਰਾ)-  ਪਿੰਡ ਕਲੇਰ ਦਾ ਇਕ ਕਿਸਾਨ ਪਰਾਲੀ ਖੇਤਾਂ ਵਿਚ ਤਵੀਆਂ ਨਾਲ ਕੁਤਰਨ ਮੌਕੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਨੂੰ 5 ਵਜੇ ਦੇ ਕਰੀਬ ਸਤਨਾਮ ਸਿੰਘ ਪੁੱਤਰ ਸੁਲੱਖਣ ਸਿੰਘ ਆਪਣੇ ਟਰੈਕਟਰ ਨਾਲ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਤਵੀਆਂ ਨਾਲ ਕੁਤਰ ਰਿਹਾ ਸੀ ਕਿ ਅਚਾਨਕ ਗਿੱਲੀ ਮਿੱਟੀ ਆਉਣ ਕਰ ਕੇ ਟਰੈਕਟਰ ਸਲਿੱਪ ਕਰਨ ਕਰ ਕੇ ਉਹ ਚੱਲਦੇ ਟਰੈਕਟਰ ਤੋਂ ਹੇਠਾਂ ਉਤਰ ਕੇ ਪਰਾਲੀ ਨੂੰ ਟਰੈਕਟਰ ਦੇ ਟਾਇਰਾਂ ਹੇਠ ਸੁੱਟਣ ਲੱਗਾ ਤਾਂ ਟਰੈਕਟਰ ਅੱਗੇ ਚੱਲ ਕੇ ਝੋਨੇ ਵੱਲ ਜਾਣ ਲੱਗਾ, ਜਿਸ ਨੂੰ ਕੰਟਰੋਲ ਕਰਨ ਲਈ ਸਤਨਾਮ ਸਿੰਘ ਟਰੈਕਟਰ 'ਤੇ ਚੜ੍ਹਨ ਲੱਗਾ ਤਾਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਟਰੈਕਟਰ ਦੇ ਪਿਛਲੇ ਟਾਇਰਾਂ ਹੇਠ ਆਉਣ ਤੋਂ ਬਾਅਦ ਤਵੀਆਂ ਨਾਲ ਕੱਟਿਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮੌਕੇ ਥਾਣਾ ਗੋਇੰਦਵਾਲ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। 


Related News