ਡੰਪਿੰਗ ਗਰਾਊਂਡ ਸ਼ਿਫਟ ਕਰਨ ਲਈ ''ਪੰਜਾਬ'' ਤੋਂ ਜ਼ਮੀਨ ਮੰਗੇਗਾ ਚੰਡੀਗੜ੍ਹ

08/13/2019 11:04:15 AM

ਚੰਡੀਗੜ੍ਹ (ਸਾਜਨ) : ਲੋਕਾਂ ਦੇ ਵਿਰੋਧ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਡੱਡੂਮਾਜਰਾ ਵੇਸਟ ਪਲਾਂਟ ਨੂੰ ਸ਼ਿਫਟ ਕਰਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਪ੍ਰਸ਼ਾਸਨ ਨੂੰ ਸ਼ਹਿਰ ਦੇ ਆਊਟਰ ਇਲਾਕੇ 'ਚ ਕਿਤੇ ਵੀ ਵੇਸਟ ਪਲਾਂਟ ਲਾਉਣ ਦੀ ਥਾਂ ਨਹੀਂ ਮਿਲ ਰਹੀ ਹੈ। ਹੁਣ ਪ੍ਰਸ਼ਾਸਨ ਨੇ ਜ਼ਮੀਨ ਹਾਸਲ ਕਰਨ ਲਈ ਪੰਜਾਬ ਵੱਲ ਰੁਖ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਤੋਂ ਡੰਪਿੰਗ ਗਰਾਊਂਡ ਲਈ ਜ਼ਮੀਨ ਮੁਹੱਈਆ ਕਰਾਉਣ ਦੀ ਰਿਕਵੈਸਟ ਕਰਨ ਜਾ ਰਿਹਾ ਹੈ। ਜੇਕਰ ਇਸ 'ਤੇ ਪੰਜਾਬ ਨੇ ਗੌਰ ਕਰ ਲਿਆ ਤਾਂ ਡੱਡੂਮਾਜਰਾ ਵੇਸਟ ਪਲਾਂਟ ਨੂੰ ਸ਼ਿਫਟ ਕਰਨ ਦਾ ਮਸਲਾ ਸੁਲਝ ਸਕਦਾ ਹੈ।
ਪੰਜਾਬ ਦੇ ਫੈਸਲੇ 'ਤੇ ਨਜ਼ਰ
ਨਿਊ ਚੰਡੀਗੜ੍ਹ ਦੇ ਨਾਂ ਤੋਂ ਪੰਜਾਬ ਦੀਆਂ ਵੀ ਬਹੁਤ ਸਾਰੀਆਂ ਰਿਹਾਇਸ਼ੀ ਕਾਲੋਨੀਆਂ ਵਸ ਰਹੀਆਂ ਹਨ। ਲਿਹਾਜਾ ਉਨ੍ਹਾਂ ਨੂੰ ਵੀ ਆਪਣੇ ਇਸ ਨਵੇਂ ਉਭਰਦੇ ਇਲਾਕੇ ਲਈ ਜ਼ਮੀਨ ਮੁੱਹਈਆ ਕਰਾ ਕੇ ਡੰਪਿੰਗ ਸਾਈਟ ਬਣਾਉਣੀ ਪਵੇਗੀ। ਹੋ ਸਕਦਾ ਹੈ ਕਿ ਚੰਡੀਗੜ੍ਹ ਦੇ ਨਾਲ ਮਿਲ ਕੇ ਹੀ ਕੋਈ ਇਕ ਸਾਈਡ ਮੁਹੱਈਆ ਕਰਾ ਦਿੱਤੀ ਜਾਵੇ। ਐਡਵਾਈਜ਼ਰ ਮਨੋਜ ਪਰਿਦਾ ਮੁਤਾਬਕ ਹਾਲ ਹੀ 'ਚ ਅਰਬਨ ਪਲਾਨਿੰਗ ਨੂੰ ਲੈ ਕੇ ਮੀਟਿੰਗ 'ਚ ਜੋ ਮਸਲੇ ਉੱਠੇ ਸਨ, ਉਸ 'ਚ ਕਿਹਾ ਗਿਆ ਸੀ ਕਿ ਪੰਜਾਬ ਦੇ ਲੋਕ ਵੀ ਚੰਡੀਗੜ੍ਹ 'ਚ ਵੱਡੀ ਗਿਣਤੀ 'ਚ ਰਹਿੰਦੇ ਹਨ। ਜੇਕਰ ਪੰਜਾਬ, ਚੰਡੀਗੜ੍ਹ ਨੂੰ ਜ਼ਮੀਨ ਮੁਹੱਈਆ ਕਰਾ ਦਿੰਦਾ ਹੈ ਤਾਂ ਸਾਰੇ ਸ਼ਹਿਰ ਲਈ ਡੰਪਿੰਗ ਗਰਾਊਂਡ ਦਾ ਮਸਲਾ ਹੱਲ ਹੋ ਜਾਵੇਗਾ। ਪ੍ਰਸ਼ਾਸਨ ਡੱਡੂਮਾਜਰਾ ਵੇਸਟ ਪਲਾਂਟ ਬੀਤੇ ਕਾਫੀ ਸਮੇਂ ਤੋਂ ਪ੍ਰਸ਼ਾਸਨ ਲਈ ਜੀ ਦਾ ਜੰਜਾਲ ਬਣਿਆ ਹੈ।

Babita

This news is Content Editor Babita