ਗੁੰਗੇ ਬੋਲੇ ਬੱਚੇ ਦੀ ਪਛਾਣ ਲਈ ਤਸਵੀਰ ਜਾਰੀ

01/12/2018 2:35:16 PM


ਹੁਸ਼ਿਆਰਪੁਰ - ਹੁਸ਼ਿਆਰਪੁਰ ਦੇ ਕੇਂਦਰੀ ਬਾਲ ਸੁਧਾਰ ਘਰ 'ਚ 2014 ਤੋਂ ਇਕ ਨਾਬਾਲਗ ਬੱਚਾ ਜੇਲ ਕੱਟ ਰਿਹਾ ਹੈ, ਜੋ ਨਾ ਤਾਂ ਬੋਲ ਸਕਦਾ ਹੈ ਅਤੇ ਨਾ ਹੀ ਸੁਣ ਸਕਦਾ ਹੈ। ਇਹ ਬੱਚਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੇੜੇ ਪਾਕਿਸਤਾਨ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਬੱਚੇ 'ਤੇ ਸਰਹੱਦ ਪਾਰ ਕਰਨ ਦੇ ਦੋਸ਼ ਤਹਿਤ ਗੁਰਦਾਸਪੁਰ 'ਚ ਮਾਮਲਾ ਦਰਜ ਹੈ। ਇਸ ਮਾਮਲੇ ਸੰਬੰਧੀ ਅੱਜ ਉਸ ਬੱਚੇ ਨੂੰ ਉਸਦੇ ਪਰਿਵਾਰ ਨਾਲ ਮਿਲਾਉਣ ਲਈ ਅਵਿਨੇਸ਼ ਰਾਜ ਖੰਨਾ ਸਾਬਕਾ ਸੰਸਦ ਅਤੇ ਰੈਡ ਕਰਾਸ ਸੋਸਾਇਟੀ ਦੇ ਰਾਸ਼ਟਰੀ ਉਪਪ੍ਰਧਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਰਾਹੀ ਬੱਚੇ ਦੀ ਤਸਵੀਰ ਜਾਰੀ ਕੀਤੀ ਗਈ। ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਦੇ ਆਦੇਸ਼ਾਂ ਦੇ ਆਧਾਰ 'ਤੇ ਅੱਜ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਲਈ ਉਸਦੀ ਤਸਵੀਰ ਪਬਲਿਸ਼ ਕਰਨ ਦੇ ਆਦੇਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਸ ਬੱਚੇ ਨੂੰ ਉਸਦੇ ਪਰਿਵਾਰ ਵਾਲੇ ਮਿਲ ਜਾਵੇਗਾ।