ਪਾਣੀ ਦੀ ਲੀਕੇਜ ਕਾਰਨ ਹੋ ਰਹੇ ਹਨ ਹਾਦਸੇ

Tuesday, Jul 25, 2017 - 01:53 AM (IST)

ਮੁਕੇਰੀਆਂ, (ਝਾਵਰ)- ਰਾਸ਼ਟਰੀ ਰਾਜ ਮਾਰਗ ਮਾਤਾ ਰਾਣੀ ਚੌਕ ਮੁਕੇਰੀਆਂ ਨਜ਼ਦੀਕ ਸਰਵਿਸ ਰੋਡ 'ਤੇ 6 ਮਹੀਨਿਆਂ ਤੋਂ ਵਾਟਰ ਸਪਲਾਈ ਦੀ ਪਾਈਪ ਲੀਕ ਹੋਣ ਕਰ ਕੇ ਇਥੋਂ ਦੇ ਦੁਕਾਨਦਾਰ ਤੇ ਸਕੂਟਰ-ਮੋਟਰਸਾਈਕਲ ਚਾਲਕ ਬਹੁਤ ਪ੍ਰੇਸ਼ਾਨ ਹਨ। ਪਾਣੀ ਦੀ ਲੀਕੇਜ ਨਾਲ ਡੂੰਘੇ ਟੋਏ ਪੈ ਗਏ ਹਨ। ਜਾਣਕਾਰੀ ਦਿੰਦਿਆਂ ਅਰਜਨ ਸਿੰਘ, ਭਜਨ ਸਿੰਘ ਅਤੇ ਸੋਹਣ ਸਿੰਘ ਨੇ ਦੱਸਿਆ ਕਿ ਲੋਕ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਇਸ ਪੀਣ ਵਾਲੇ ਪਾਣੀ ਦੀ ਬਰਬਾਦੀ ਤੇ ਸੜਕ 'ਤੇ ਪਏ ਡੂੰਘੇ ਟੋਇਆਂ ਸਬੰਧੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ। ਉਨ੍ਹਾਂ ਐੱਸ. ਡੀ. ਐੱਮ. ਮੁਕੇਰੀਆਂ ਨੂੰ ਅਪੀਲ ਕੀਤੀ ਕਿ ਮਾਤਾ ਰਾਣੀ ਚੌਕ ਤੇ ਢਾਬਾ ਜੀ. ਟੀ. ਰੋਡ 'ਤੇ ਪਾਣੀ ਦੀ ਹੋ ਰਹੀ ਲੀਕੇਜ ਨੂੰ ਬੰਦ ਕਰਵਾਇਆ ਜਾਵੇ।


Related News