ਸ਼ਾਰਟ ਸਰਕਟ ਕਾਰਨ ਟਿੱਪਰ ਨੂੰ ਲੱਗੀ ਅੱਗ

Tuesday, Oct 31, 2017 - 01:31 AM (IST)

ਤਪਾ ਮੰਡੀ, (ਸ਼ਾਮ, ਗਰਗ)- ਐਤਵਾਰ ਸ਼ਾਮ 6 ਵਜੇ ਦੇ ਕਰੀਬ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਪਿੰਡ ਰੂੜੇਕੇ ਕਲਾਂ ਨਜ਼ਦੀਕ ਟਿੱਪਰ ਨੂੰ ਅਚਾਨਕ ਅੱਗ ਲੱਗਣ ਕਾਰਨ ਮਚ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਟਿੱਪਰ ਦੇ ਡਰਾਈਵਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਧੌਲਾ ਦੀ ਫੈਕਟਰੀ 'ਚੋਂ ਵੇਸਟ ਕਲੀ ਲੈ ਕੇ ਅਕਲੀਆਂ ਵੱਲ ਜਾ ਰਿਹਾ ਸੀ ਅਚਾਨਕ ਟਿੱਪਰ ਅੰਦਰੋਂ ਸ਼ਾਰਟ-ਸਰਕਟ ਹੋਣ ਕਾਰਨ  ਧੂੰਆਂ ਨਿਕਲਣ ਲੱਗ ਪਿਆ ਅਤੇ ਨਾਲ ਬੈਠੇ ਸਾਥੀ ਨੇ ਟਿੱਪਰ 'ਚੋਂ ਛਾਲ ਮਾਰੀ ਅਤੇ ਟਿੱਪਰ 'ਚੋਂ ਇਕਦਮ ਭਾਂਬੜ ਨਿਕਲਣ ਲੱਗ ਪਏ, ਖੇਤਾਂ 'ਚ ਕੰਮ ਕਰਦੇ ਕਿਸਾਨਾਂ-ਮਜ਼ਦੂਰਾਂ ਨੇ ਤੁਰੰਤ ਘਟਨਾ ਵਾਲੀ ਥਾਂ 'ਤੇ ਪੁੱਜ ਕੇ ਆਪੋ-ਆਪਣੇ ਸਾਧਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। 
ਰੂੜੇਕੇ ਪੁਲਸ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਘਟਨਾ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾ ਕੇ ਅੱਗ 'ਤੇ ਕਾਬੂ ਪਾਇਆ। ਇਸ ਘਟਨਾ 'ਚ ਟਿੱਪਰ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਪੁਲਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News