ਸੀਵਰੇਜ ਸਿਸਟਮ ਨਾ ਹੋਣ ਕਾਰਨ ਚਾਂਦ ਕਾਲੋਨੀ ਦੇ ਵਸਨੀਕ ਪ੍ਰੇਸ਼ਾਨ

06/26/2017 12:32:39 AM

ਮਾਲੇਰਕੋਟਲਾ,   (ਜ਼ਹੂਰ)—  ਰਾਏਕੋਟ ਰੋਡ 'ਤੇ ਸਥਿਤ ਚਾਂਦ ਕਾਲੋਨੀ ਵਿਚ ਸੀਵਰੇਜ ਦਾ ਪ੍ਰਬੰਧ ਨਾ ਹੋਣ ਕਾਰਨ ਕਾਲੋਨੀ ਵਾਸੀ ਡਾਢੇ ਪ੍ਰੇਸ਼ਾਨ ਹਨ। ਚਾਂਦ ਕਾਲੋਨੀ ਦੇ ਵਸਨੀਕ ਮੁਹੰਮਦ ਜ਼ਮੀਲ, ਇਜ਼ਹਾਰ, ਮੁਹੰਮਦ ਸੋਨੀ, ਅਬਦੁਲ ਹਮੀਦ, ਮੁਹੰਮਦ ਸਲੀਮ, ਸ਼ਰਾਫਤ, ਅਸਲਮ, ਜਾਹਿਦ ਸੋਨੀ, ਨਜ਼ੀਰਾਂ, ਸੀਮਾ, ਅਨਵਰੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਭਾਵੇਂ ਕਿ ਟਾਈਲਾਂ ਦਾ ਪੱਕਾ ਫਰਸ਼ ਲੱਗ ਚੁੱਕਿਆ ਹੈ ਪਰ ਸੀਵਰੇਜ ਦੀ ਲਾਈਨ ਨਹੀਂ ਵਿਛਾਈ ਗਈ ਸਿਰਫ ਨਾਲੀਆਂ ਬਣਾਈਆਂ ਗਈਆਂ ਹਨ, ਜੋ ਕਿ ਹਰ ਸਮੇਂ ਓਵਰਫਲੋਅ ਰਹਿੰਦੀਆਂ ਹਨ। ਉਨ੍ਹਾਂ ਨੂੰ ਆਪਣੇ ਘਰਾਂ ਦੇ ਗੰਦੇ ਪਾਣੀ ਦੇ ਪ੍ਰਬੰਧ ਲਈ ਪੱਲਿਓਂ ਪੈਸੇ ਖਰਚ ਕੇ ਖੂਹੀਆਂ ਪੁਟਵਾਉਣੀਆਂ ਪੈ ਰਹੀਆਂ ਹਨ।  ਮੁਹੱਲੇ ਵਿਚ ਜ਼ਿਆਦਾਤਰ ਮਜ਼ਦੂਰ ਅਤੇ ਗਰੀਬ ਤਬਕੇ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਲਈ ਇਹ ਖਰਚ ਕਰਨਾ ਮੁਸ਼ਕਲ ਹੈ। ਪੀਣਾ ਵਾਲਾ ਪਾਣੀ ਵੀ ਸਾਫ ਨਹੀਂ ਆਉਂਦਾ ਤੇ ਸਫਾਈ ਦਾ ਵੀ ਮਾੜਾ ਹਾਲ ਹੈ। ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਨਗਰ ਕੌਂਸਲ ਉਨ੍ਹਾਂ ਦੇ ਮੁਹੱਲੇ 'ਚ ਸੀਵਰੇਜ ਲਾਈਨ ਪਾਵੇ ਅਤੇ ਪੀਣ ਅਤੇ ਸਫਾਈ ਲਈ ਸਫਾਈ ਕਰਮਚਾਰੀ ਤਾਇਨਾਤ ਕਰੇ।