ਦੋਹਰੀ ਵੋਟ ਮਾਮਲੇ 'ਤੇ ਸੁਣੋ 'ਆਪ' ਵਿਧਾਇਕਾ ਬਲਜਿੰਦਰ ਕੌਰ ਦੀ ਸਫਾਈ (ਵੀਡੀਓ)

02/14/2018 7:00:52 PM

ਬਠਿੰਡਾ/ਜਲੰਧਰ : ਪਿਛਲੇ ਦਿਨੀਂ 'ਜਗ ਬਾਣੀ' ਵਲੋਂ 'ਜਨਤਾ ਦੀ ਸੱਥ' ਦੇ ਪ੍ਰੋਗਰਾਮ ਵਿਚ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਦੋਂ ਉਨ੍ਹਾਂ ਕੋਲ ਦੋਹਰੀ ਵੋਟ ਦਾ ਮਾਮਲਾ ਉਠਾਇਆ ਗਿਆ ਤਾਂ ਇਸ ਦੌਰਾਨ ਵਿਧਾਇਕਾ ਨੇ ਕੀ ਜਵਾਬ ਦਿੱਤਾ ਇਹ ਤੁਸੀਂ ਵੀਡੀਓ ਵਿਚ ਸੁਣ ਸਕਦੇ ਹੋ। ਇਥੇ ਦੱਸ ਦਈਏ ਕਿ ਚੋਣ ਕਮਿਸ਼ਨ ਨੇ ਦੋਹਰੀ ਵੋਟ ਮਾਮਲੇ ਵਿਚ ਬੀਬਾ ਬਲਜਿੰਦਰ ਕੌਰ ਨੂੰ ਦੋਸ਼ੀ ਠਹਿਰਾ ਦਿੱਤਾ ਹੈ। ਲਿਹਾਜ਼ਾ ਇਸ ਨਾਲ 'ਆਪ' ਵਿਧਾਇਕਾ ਦੀਆਂ ਮੁਸ਼ਕਿਲਾਂ ਵਧਣੀਆਂ ਲਾਜ਼ਮੀ ਹਨ।
ਦੂਜੇ ਪਾਸੇ ਬਲਜਿੰਦਰ ਕੌਰ ਨੇ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਸਿਆਸੀ ਦਬਾਅ ਹੇਠ ਕੀਤਾ ਜਾ ਰਿਹਾ ਹੈ। ਨਾਲ ਹੀ ਬਲਜਿੰਦਰ ਕੌਰ ਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ 'ਤੇ ਦੋਬਾਰਾ ਜਾਂਚ ਕਰਨ ਲਈ ਆਖਿਆ ਹੈ। ਬਲਜਿੰਦਰ ਕੌਰ ਨੇ ਕਿਹਾ ਕਿ ਜ਼ਰੂਰਤ ਪੈਣ 'ਤੇ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾ ਸਕਦੇ ਹਨ।