ਦਿੱਲੀ ਕਮੇਟੀ ਦੀਆਂ ਚੋਣਾਂ : ਤਿਰ ਨਗਰ ''ਚ ਸਾਰੇ ਜਾਂਬਾਜ਼, ਕਿਸ ਦੇ ਸਿਰ ਸਜੇਗਾ ਤਾਜ

02/22/2017 10:46:22 AM

ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿਚ ਵਾਰਡ-7 (ਤਿਰ ਨਗਰ) ਵਿਚ ਇਸ ਵਾਰ ਇਤਿਹਾਸਕ ਜੰਗ ਛਿੜੀ ਹੈ। ਇਸ ਵਾਰਡ ਵਿਚ 3 ਸਿਆਸੀ ਪਾਰਟੀਆਂ ਦੀ ਟੱਕਰ ਨਾਲ ਟੱਕਰ ਮੌਜੂਦਾ ਮੈਂਬਰ ਅਤੇ ਆਜ਼ਾਦ ਉਮੀਦਵਾਰ ਦਰਮਿਆਨ ਹੈ। ਪਹਿਲਾਂ ਇਹ ਸੀਟ ਕਰਮਪੁਰਾ ਦੇ ਨਾਂ ਨਾਲ ਹੁੰਦੀ ਸੀ, ਪਰ ਡਿ-ਲਿਮਿਟੇਸ਼ਨ ਕਾਰਨ ਇਸ ਦਾ ਦਾਇਰਾ ਵਧ ਗਿਆ ਅਤੇ ਹੁਣ 2 ਪੁਰਾਣੇ ਵਾਰਡਾਂ ਨੂੰ ਜੋੜ ਕੇ ਤਿਰ ਨਗਰ ਵਾਰਡ ਦੇ ਨਾਂ ਨਾਲ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਇਸ ਸੀਟ ਤੋਂ ਸਤਪਾਲ ਸਿੰਘ ਨੂੰ ਉਤਾਰਿਆ ਹੈ, ਜੋ ਡੀ. ਐੱਮ. ਜੀ. ਐੱਮ. ਸੀ. ਦੇ ਵਾਈਸ ਪ੍ਰੈਜ਼ੀਡੈਂਟ ਵੀ ਹਨ, ਜਦ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਪੁਰਾਣੇ ਮਹਾਰਥੀ ਆਗੂ ਸੁਰਿੰਦਰ ਸਿੰਘ ਕੈਰੋਂ ਨੂੰ ਟਿਕਟ ਦਿੱਤੀ ਹੈ। ਕੈਰੋਂ ਵੀ ਕਮੇਟੀ ਚੋਣ ਲੜ ਚੁੱਕੇ ਹਨ। ਇਸ ਦੇ ਇਲਾਵਾ ਪੰਥਕ ਸੇਵਾ ਦਲ ਨੇ ਨੌਜਵਾਨ ਚਿਹਰਾ ਅਤੇ ਸਹਿਜਧਾਰੀ ਸਿੱਖ ਹਰਸ਼ਦੀਪ ਕੋਹਲੀ (ਹੇਪੀ) ਨੂੰ ਮੈਦਾਨ ਵਿਚ ਉਤਾਰਿਆ ਹੈ। ਤਿੰਨਾਂ ਦਾ ਮੁਕਾਬਲਾ ਚੌਥੇ ਅਤੇ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਸ਼ੰਟੀ ਨਾਲ ਹੈ। ਸ਼ੰਟੀ ਇਸ ਸੀਟ ਨਾਲ ਜੁੜੇ ਕਰਮਪੁਰਾ ਦੇ ਮੌਜੂਦਾ ਸਮੇਂ ਕਮੇਟੀ ਦੇ ਮੈਂਬਰ ਵੀ ਹਨ।
ਕੁੱਲ ਵੋਟਰ  9000
ਵਾਰਡ ਨੰਬਰ-7 (ਤਿਰ ਨਗਰ) ਦਿੱਲੀ ਦੇ ਖਾਸ ਇਲਾਕੇ ਵਿਚ ਮੰਨਿਆ ਜਾਂਦਾ ਹੈ। ਇਸ ਵਾਰਡ ''ਚ ਇਸ ਵਾਰ ਕਰੀਬ 9000 ਵੋਟਰ ਵੋਟ ਪਾਉਣਗੇ। ਇਸ ਲਈ ਕੁੱਲ 14 ਪੋਲਿੰਗ ਬੂਥ ਬਣਾਏ ਗਏ ਹਨ। ਇਸ ਸੀਟ ''ਤੇ ਤਿੰਨ ਸਿਆਸੀ ਅਤੇ ਧਾਰਮਿਕ ਪਾਰਟੀਆਂ ਦੇ ਇਲਾਵਾ ਕੁਲ 14 ਉਮੀਦਵਾਰ ਮੈਦਾਨ ਵਿਚ ਹਨ। ਮੌਜੂਦਾ ਮੈਂਬਰ ਅਤੇ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਸ਼ੰਟੀ ਦਾ ਮੁਕਾਬਲਾ ਅਕਾਲੀ, ਸਰਨਾ ਅਤੇ ਪੰਥਕ ਸੇਵਾ ਦਲ ਦੇ ਉਮੀਦਵਾਰਾਂ ਨਾਲ ਹੈ। ਇਸ ਵਾਰਡ ਵਿਚ ਕੇਸ਼ਵ ਪੁਰਮ, ਲੇਖ ਨਗਰ, ਅਸ਼ੋਕ ਪਾਰਕ ਗਾਰਡਨ, ਗਣੇਸ਼ ਪੁਰਾ, ਸ਼ਾਂਤੀ ਨਗਰ, ਕਰਮਪੁਰਾ, ਨਿਊ ਮੋਤੀ ਨਗਰ, ਸੁਭੱਦਰਾ ਕਾਲੋਨੀ, ਸਰਾਏ ਰੋਹਿੱਲਾ, ਇੰਦਰਲੋਕ, ਦਯਾ ਬਸਤੀ ਸਣੇ ਕਈ ਮਸ਼ਹੂਰ ਇਲਾਕੇ ਜੁੜੇ ਹਨ।

Babita Marhas

This news is News Editor Babita Marhas