ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ ''ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

05/13/2021 6:34:05 PM

ਗੁਰਦਾਸਪੁਰ (ਹਰਮਨ) - ਗੁਰਦਾਸਪੁਰ ਦੇ ਤਿੱਬੜ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਭੁੱਲੇਚੱਕ ਵਿਖੇ ਇਕ ਛੋਟੀ ਜਿਹੀ ਗੱਲ ਕਰਕੇ ਹੋਏ ਲੜਾਈ-ਝਗੜੇ ’ਚ ਕਰੀਬ 65 ਸਾਲ ਦੀ ਜਨਾਨੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਜਸਬੀਰ ਦੇ ਵਾਰਿਸਾਂ ਨੇ ਕੁਝ ਵਿਅਕਤੀਆਂ ਖ਼ਿਲਾਫ਼ ਜਨਾਨੀ ਨੂੰ ਧੱਕਾ ਮਾਰ ਕੇ ਸੁੱਟ ਦੇਣ ਦੇ ਦੋਸ਼ ਲਗਾਏ ਹਨ।  ਮੌਕੇ ’ਤੇ ਪੁੱਜੀ ਪੁਲਸ ਵੱਲੋਂ ਹੁਣ ਤੱਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਜਨਾਨੀ ਦਾ ਪੋਸਟਮਾਰਟਮ ਕਰਵਾਉਣ ਲਈ ਉਸ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। 

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

ਪਿੰਡ ਦੇ ਸਰਪੰਚ ਮੋਹਿੰਦਰ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਅਤੇ ਉਸ ਦੇ ਗੁਆਂਢ ’ਚ ਰਹਿਣ ਵਾਲੀ ਜਨਾਨੀ ਰੀਟਾ ਦਾ ਮਾਮੂਲੀ ਗੱਲ ਨੂੰ ਲੈ ਕੇ ਅਤੇ ਸਾਂਝੀ ਕੰਧ ’ਤੇ ਕੱਪੜੇ ਸੁੱਕਣੇ ਪਾਉਣ ਕਰਕੇ ਲੜਾਈ-ਝਗੜਾ ਹੋ ਗਿਆ। ਦੋਵਾਂ ਦਾ ਝਗੜਾ ਇੰਨਾ ਵੱਧ ਗਿਆ ਕਿ ਲੜਾਈ ਦੌਰਾਨ ਜਸਵੀਰ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੇ ਵਾਰਿਸਾਂ ਨੇ ਦੋਸ਼ ਲਾਇਆ ਕਿ ਗੁਆਂਢੀਆਂ ਨੇ ਉਸ ਨੂੰ ਧੱਕਾ ਮਾਰਿਆਂ ਹੈ, ਜਿਸ ਕਾਰਨ ਉਹ ਡਿੱਗ ਪਈ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਸਿਰ ਵਿੱਚ ਦਰਦ ਹੋਣ ਕਾਰਨ ਜਦੋਂ ਉਸ ਰਿਸ਼ਤੇਦਾਰਾਂ ਨੇ ਉਸ ਨੂੰ ਦੇਰ ਸ਼ਾਮ ਇਲਾਜ ਲਈ ਹਸਪਤਾਲ ਲਿਆਂਦਾ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਸ ਥਾਣਾ ਤਿੱਬੜ ਦੇ ਇੰਚਾਰਜ ਕੁਲਵੰਤ ਸਿੰਘ ਮੌਕੇ ’ਤੇ ਸਿਵਲ ਹਸਪਤਾਲ ’ਚ ਪਹੁੰਚ ਗਏ। 

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ) 

ਐੱਸ.ਐੱਚ.ਓ. ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਜਸਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਪੜ੍ਹੋ ਇਹ ਵੀ ਖਬਰ ਜੀਜੇ ਦਾ ਸ਼ਰਮਨਾਕ ਕਾਰਾ: ਭੈਣ ਨੂੰ ਮਿਲਣ ਆਏ ਭਰਾ ਅਤੇ ਮਾਂ ’ਤੇ ਕੀਤਾ ਦਾਤਰ ਨਾਲ ਹਮਲਾ  

rajwinder kaur

This news is Content Editor rajwinder kaur