ਮਹਿਲਾ ਅਧਿਕਾਰੀ ਨੂੰ ਨਸ਼ੇ ''ਚ ਟੱਲੀ ਹੈੱਡ ਕਾਂਸਟੇਬਲ ਨੇ ਕੀਤਾ ਪ੍ਰੇਸ਼ਾਨ, ਸਸਪੈਂਡ

08/27/2018 6:42:18 AM

ਚੰਡੀਗੜ੍ਹ,  (ਵਿਸ਼ਾਲ)- ਰੱਖੜੀ ਦੇ ਤਿਉਹਾਰ 'ਤੇ ਘਰ ਜਾ ਰਹੀ ਚੰਡੀਗੜ੍ਹ 'ਚ ਬਤੌਰ ਗਜ਼ਟਿਡ ਅਫਸਰ ਤਾਇਨਾਤ ਮਹਿਲਾ ਅਧਿਕਾਰੀ ਨੂੰ ਊਨਾ 'ਚ ਅੱਧੀ ਰਾਤ ਨੂੰ ਇਕ ਘੰਟੇ ਤਕ ਸ਼ਰਾਬ ਦੇ ਨਸ਼ੇ 'ਚ ਟੱਲੀ ਇਕ ਪੁਲਸ ਕਰਮਚਾਰੀ ਪ੍ਰੇਸ਼ਾਨ ਕਰਦਾ ਰਿਹਾ ਤੇ ਮਹਿਲਾ ਅਧਿਕਾਰੀ ਸਮੇਤ ਉਸਦਾ ਪਰਿਵਾਰ ਮਦਦ ਲਈ ਊਨਾ ਤੋਂ ਲੈ ਕੇ ਸ਼ਿਮਲਾ ਤਕ ਅਧਿਕਾਰੀਆਂ ਨੂੰ ਫੋਨ ਕਰਦੇ ਰਹੇ ਪਰ ਬਾਵਜੂਦ ਇਸਦੇ ਉਨ੍ਹਾਂ ਨੂੰ ਮਦਦ ਮਿਲਣ 'ਚ ਇਕ ਘੰਟੇ ਤੋਂ ਜ਼ਿਆਦਾ ਸਮਾਂ ਲੱਗ ਗਿਆ। ਮਹਿਲਾ ਅਧਿਕਾਰੀ ਨੇ ਕੰਟਰੋਲ ਰੂਮ ਸਮੇਤ ਹੈਲਪਲਾਈਨ ਨੰਬਰਾਂ 'ਤੇ ਸੰਪਰਕ ਕੀਤਾ ਪਰ ਕੋਈ ਸਫਲਤਾ ਹਾਸਲ ਨਹੀਂ ਹੋਈ।
ਰਾਤ ਦੇ 2 ਵਜੇ ਊਨਾ ਦੇ ਸਾਬਕਾ ਐੱਸ. ਪੀ. ਸੰਜੀਵ ਗਾਂਧੀ ਨਾਲ ਮਹਿਲਾ ਅਧਿਕਾਰੀ ਨੇ ਸੰਪਰਕ ਕੀਤਾ ਤਾਂ ਗੱਲ ਊਨਾ ਦੇ ਐੱਸ. ਪੀ. ਦਿਵਾਕਰ ਸ਼ਰਮਾ ਤਕ ਪਹੁੰਚਾਈ ਗਈ, ਜਿਸ ਤੋਂ ਬਾਅਦ ਐੱਸ. ਪੀ. ਦਿਵਾਕਰ ਸ਼ਰਮਾ ਨੇ ਤੁਰੰਤ ਐਕਸ਼ਨ 'ਚ ਆਉਂਦੇ ਹੋਏ ਆਪ ਕਾਰ ਡਰਾਈਵ ਕੀਤੀ ਤੇ ਮੌਕੇ 'ਤੇ ਪੁੱਜੇ । ਮੁਲਜ਼ਮ ਪੁਲਸ ਕਰਮਚਾਰੀ ਨੂੰ ਮੈਡੀਕਲ ਲਈ ਭੇਜ ਦਿੱਤਾ ਤੇ ਤੁਰੰਤ ਪ੍ਰਭਾਵ ਨਾਲ ਉਸਨੂੰ ਸਸਪੈਂਡ ਕਰਦੇ ਹੋਏ ਉਸਨੂੰ ਪੁਲਸ ਲਾਈਨ ਝਲੇੜਾ ਭੇਜ ਦਿੱਤਾ ਗਿਆ ਹੈ, ਜਦੋਂਕਿ ਐੱਸ. ਐੱਚ. ਓ. ਊਨਾ ਤੇ ਚੌਕੀ ਇੰਚਾਰਜ ਮਹਿਤਪੁਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।