ਐੱਸ. ਐੱਸ. ਪੀ. ਘੁੰਮਣ ਵੱਲੋਂ ਨਸ਼ਿਅਾਂ ਨੂੰ ਖਤਮ ਕਰਨ ਸਬੰਧੀ ਨਿਭਾਈਆਂ ਸੇਵਾਵਾਂ ’ਤੇ ਕੀਤਾ ਧੰਨਵਾਦ

08/22/2018 12:13:14 AM

 ਬਟਾਲਾ ,  (ਗੋਰਾਇਆ)-  ਐੱਸ. ਐੱਸ. ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ  ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਹਲਕਾ ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ’ਚ ਬਹੁਤ ਸਾਰੇ ਨੌਜਵਾਨ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਲਈ ਜਾ ਰਹੇ ਹਨ, ਉੱਥੇ ਨਸ਼ਿਆਂ ਦੇ ਕਾਰੋਬਾਰ ਵਿਚ ਲੱਗੇ ਛੋਟੇ ਵੱਡੇ ਨਸ਼ਾ ਸਮੱਗਲਰਾਂ ਨੂੰ   ਪੁਲਸ ਵੱਲੋਂ ਪੂਰੀ ਤਰ੍ਹਾਂ ਨਕੇਲ ਕੱਸ ਦਿੱਤੀ ਗਈ ਹੈ।  ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਵੱਲੋਂ ਨਸ਼ਿਆਂ ਖ਼ਿਲਾਫ਼ ਕੱਸੀ ਗਈ ਨਕੇਲ ਦਾ ਸਵਾਗਤ ਕਰਦੇ ਹੋਏ ਵਿਧਾਇਕ ਬਾਜਵਾ ਦੇ ਪੀ. ਏ. ਮਿੰਟੂ ਬਾਜਵਾ ਮੀਡੀਆ ਇੰਚਾਰਜ ਅਤੇ ਹੋਰਨਾਂ ਨੇ ਐੱਸ. ਐੱਸ. ਪੀ. ਬਟਾਲਾ ਨੂੰ ਨਸ਼ਿਅਾ ਪ੍ਰਤੀ ਆਪਣੀ ਚੰਗੀ ਡਿਊਟੀ ਨਿਭਾਉਣ ’ਤੇ ਦਫ਼ਤਰ ਜਾ ਕੇ ਧੰਨਵਾਦ ਕੀਤਾ ਗਿਆ। ਇਸ ਮੌਕੇ  ਬਿਕਰਮਜੀਤ ਸਿੰਘ ਖਾਲਸਾ, ਸਰਪ੍ਰਸਤ ਸੁਖਵਿੰਦਰ ਸਿੰਘ ਗੋਰਾਇਆ, ਨਿਰਮਲ ਸਿੰਘ, ਡਾ. ਨਰਿੰਦਰ ਘੁਮਾਣ, ਸੱਜਣ ਸਿੰਘ, ਰਿੰਕੂ ਰਾਜਾ, ਕੁਲਦੀਪ ਜਾਫ਼ਲਪੁਰ ਆਦਿ ਹਾਜ਼ਰ ਸਨ।