50 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫਤਾਰ

06/24/2018 4:08:30 AM

ਤਰਨਤਾਰਨ,  (ਰਾਜੂ)-  ਸੀ.ਟੀ.ਐੱਫ ਦੀ ਪੁਲਸ ਨੇ 50 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਥਾਣਾ ਸਿਟੀ ਤਰਨਤਾਰਨ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਏ.ਐੱਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੇ ਸਬੰਧ ਵਿਚ ਅੱਡਾ ਦੋਬੁਰਜੀ ਮੌਜੂਦ ਸੀ  ਕਿ ਲਿੰਕ ਰੋਡ ਪਿੰਡ ਠੱਠੀ ਖਾਰਾ ਦੀ ਸਾਈਡ ਵੱਲੋਂ ਦੋ ਮੋਨੇ ਨੌਜਵਾਨ ਮੋਟਰਸਾਈਕਲ ਸਪਲੈਂਡਰ ਨੰਬਰੀ. ਪੀ.ਬੀ. 02. 5320 ’ਤੇ ਸਵਾਰ ਆਉਂਦਿਅਾਂ ਨੂੰ ਸ਼ੱਕ ਦੀ ਬਿਨਾਂ ’ਤੇ ਕਾਬੂ ਕਰਕੇ  ਜੋ ਮੋਟਰਸਾਈਕਲ  ਜਸਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਚਲਾ ਰਿਹਾ ਸੀ ਇਸ ਦੇ ਪਿੱਛੇ ਬੈਠੇ ਸਰਬਜੀਤ ਸਿੰਘ ਪੁੱਤਰ  ਬਲਜੀਤ ਸਿੰਘ ਵਾਸੀਆਨ ਮੂਲੇ ਚੱਕ ਥਾਣਾ ਗੇਟ ਹਕੀਮਾਂ ਜ਼ਿਲਾ ਅੰਮ੍ਰਿਤਸਰ ਪਾਸੋਂ   50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।