ਨਸ਼ੇ ਦੀ ਲੱਤ ਨੇ ਕੁਝ ਇਸ ਤਰ੍ਹਾਂ ਉਜਾੜਿਆ ਇਕ ਹੋਰ ਘਰ ਦਾ ਚਿਰਾਗ

08/22/2017 1:04:25 PM

ਮੋਗਾ - ਅੱਜ ਦੀ ਪੀੜ੍ਹੀ ਨਸ਼ੇ 'ਚ ਇਸ ਕਦਰ ਡੁੱਬ ਚੁੱਕੀ ਹੈ ਕਿ ਉਸ ਨੂੰ ਸਹੀ ਗਲਤ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਜੇਕਰ ਕਿਸੇ ਮਾਂ-ਬਾਪ ਦਾ ਜਵਾਨ ਲੜਕਾ ਨਸ਼ੇ ਕਰਨ ਲੱਗ ਜਾਵੇ ਤਾਂ ਉਨ੍ਹਾਂ 'ਤੇ ਕੀ ਬੀਤ ਦੀ ਹੈ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਅਜਿਹਾ ਹੀ ਇਕ ਮਾਮਲਾ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾ ਦਾ ਸਾਹਮਣੇ ਆਇਆ ਹੈ, ਜਿੱਥੇ ਨਸ਼ਾ ਕਰਦੇ 18 ਸਾਲ ਨੌਜਵਾਨ ਦੀ ਗੁਪਤ ਅੰਗ 'ਚ ਇੰਜੈਕਸ਼ਨ ਲਗਾਉਂਣ ਸਮੇਂ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸੋਨੂੰ ਦੇ ਪਿਤਾ ਗੁਰਨਾਮ ਸਿੰਘ ਨਿਵਾਸੀ ਬਲੂ ਬਾਨੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਦੋਂ ਨਸ਼ੇ ਦੀ ਲੱਤ 'ਚ ਪੈ ਗਿਆ ਉਨ੍ਹਾਂ ਨੂੰ ਇਸ ਬਾਰੇ ਪਤਾ ਵੀ ਨਾ ਲੱਗਿਆ। ਉਨ੍ਹਾਂ ਨੂੰ ਨਸ਼ੇ ਤੋਂ ਛੁਟਕਾਰਾ ਦਵਾਉਣ ਲਈ ਉਸ ਦੇ ਨਨਿਹਾਲ ਨੂਰਪੁਰ ਹਕੀਮਾ ਭੇਜਿਆ ਸੀ ਜਿੱਥੇ ਸੋਨੂੰ ਨੇ ਗੁਪਤ ਅੰਗ 'ਚ ਨਸ਼ੇ ਦਾ ਇੰਜੈਕਸ਼ਨ ਲਗਾ ਲਿਆ ਜਿਸ ਕਾਰਣ ਉਸ ਦੀ ਮੌਤ ਹੋ ਗਈ। 
ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ 2 ਲੜਕੀਆਂ ਹਨ ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ, ਸੋਨੂੰ ਘਰ 'ਚ ਸਭ ਤੋਂ ਛੋਟਾ ਅਤੇ ਸਭ ਦਾ ਲਾਡਲਾ ਸੀ। ਉਨ੍ਹਾਂ ਦੱਸਿਆ ਕਿ ਉਹ 3 ਸਾਲ ਪਹਿਲਾਂ ਪੂਰੀ ਤਰ੍ਹਾਂ ਠੀਕ ਸੀ। ਪੁਲਸ ਨੇ ਪਿਤਾ ਦੇ ਬਿਆਨਾਂ 'ਤੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।