ਸੇਬਾਂ ਦੇ ਵਪਾਰ ਦੇ ਬਹਾਨੇ ਹੋ ਰਹੀ ਸੀ ਡਰੱਗ ਸਮੱਗਲਿੰਗ, ਹੈਰੋਇਨ ਨਾਲ ਭਿੱਜੀ 33 ਕਿੱਲੋ ਤੋਂ ਵੱਧ ਸ਼ੀਟ DRI ਵੱਲੋਂ ਜ਼ਬਤ

12/29/2023 12:29:33 AM

ਲੁਧਿਆਣਾ (ਸੇਠੀ)- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਜ਼ੋਨਲ ਯੂਨਿਟ ਲੁਧਿਆਣਾ ਅਤੇ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਕ ਜੁਆਇੰਟ ਆਪ੍ਰੇਸ਼ਨ ’ਚ ਇਕ ਅੰਤਰਰਾਸ਼ਟਰੀ ਡਰੱਗ ਸਮੱਗਲਿੰਗ ਰੈਕਟ ਦਾ ਖੁਲਾਸਾ ਕੀਤਾ ਹੈ। ਭਾਰਤ-ਪਾਕਿਸਤਾਨ ਸਰਹੱਦ ਅੰਮ੍ਰਿਤਸਰ ਦੇ ਅਟਾਰੀ ਰਾਹੀਂ ਭਾਰਤ ’ਚ ਸੇਬ ਨਿਰਯਾਤ ਕਰਨ ਦੇ ਬਹਾਨੇ ਅਫਗਾਨਿਸਤਾਨ ਤੋਂ ਡਰੱਗ ਸਮੱਗਲਿੰਗ ਕੀਤੀ ਜਾ ਰਹੀ ਸੀ। ਇਸ ਕਾਰਵਾਈ ’ਚ ਹੈਰੋਇਨ ਵਰਗੇ ਪਾਬੰਦੀਸ਼ੁਦਾ ਪਦਾਰਥ ਨਾਲ ਲਥਪਥ 33.92 ਕਿੱਲੋ ਪੇਪਰ ਸ਼ੀਟ ਜ਼ਬਤ ਕੀਤੀ ਗਈ ਹੈ।

ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'

ਸੂਤਰਾਂ ਮੁਤਾਬਕ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦੀ ਕੀਮਤ ਕਰੋੜਾਂ ’ਚ ਦੱਸੀ ਜਾ ਰਹੀ ਹੈ। ਇਸ ਦੌਰਾਨ ਆਪ੍ਰੇਸ਼ਨ ਸਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਡੀ.ਆਰ.ਆਈ. ਦੇ ਵਧੀਕ ਡਾਇਰੈਕਟਰ ਆਈ.ਆਰ.ਐੱਸ. ਨਿਤਿਨ ਸੈਣੀ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਪੁਲਸ (ਕ੍ਰਾਈਮ ਸ਼ਾਖਾ) ਅਤੇ ਡੀ.ਆਰ.ਆਈ. ਵੱਲੋਂ ਸਾਂਝੇ ਤੌਰ ’ਤੇ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਆਈ.ਸੀ.ਪੀ. ਅਟਾਰੀ ’ਤੇ ਅਫਗਾਨਿਸਤਾਨ ਤੋਂ ਇੰਪੋਰਟ ਤਾਜ਼ਾ ਸੇਬ ਦੀ ਇਕ ਖੇਪ ਡੀ.ਆਰ.ਆਈ. ਦੇ ਅਧਿਕਾਰੀਆਂ ਵੱਲੋਂ ਰੋਕੀ ਗਈ ਅਤੇ ਉਸ ਦੀ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਖੇਪ ’ਚ ਤਾਜ਼ੇ ਸੇਬਾਂ ਦੇ ਕੁੱਲ 2503 ਪਲਾਸਟਿਕ ਕ੍ਰੇਟ ਸਨ। ਜਾਂਚ ਦੌਰਾਨ ਪਾਇਆ ਗਿਆ ਕਿ ਲਗਭਗ ਸਾਰੇ ਬਾਕਸਾਂ ਦੇ ਆਧਾਰ ’ਤੇ ਪੀਲੇ ਰੰਗ ਦੀ ਇਕ ਮੋਟੀ ਕਾਗਜ਼ ਦੀ ਸ਼ੀਟ ਸਾਵਧਾਨੀ ਨਾਲ ਲਗਾਈ ਗਈ ਸੀ। ਦੱਸ ਦਿੱਤਾ ਜਾਵੇ ਕਿ 33.92 ਕਿੱਲੋ ਵਜ਼ਨ ਦੀਆਂ ਉਕਤ ਕਾਗਜ਼ ਦੀਆਂ ਸ਼ੀਟਾਂ ਕਿਸੇ ਨਸ਼ੇ ਵਾਲੇ ਪਦਾਰਥ ਨਾਲ ਭਿਗੋਈਆਂ ਲੱਗ ਰਹੀਆਂ ਸਨ। ਸ਼ੀਟਾਂ ਦਾ ਇਕ ਸੈਂਪਲ ਸੀ.ਆਰ.ਸੀ.ਐੱਲ. ਨੂੰ ਭੇਜਿਆ ਗਿਆ, ਜਿਸ ’ਚ ਪੇਪਰ ਸ਼ੀਟ ’ਚ ਹੈਰੋਇਨ ਅਤੇ ਹੋਰ ਨਸ਼ੇ ਦੀ ਮੌਜੂਦਗੀ ਦੀ ਪੁਸ਼ਟੀ ਹੋਈ।

ਇਹ ਵੀ ਪੜ੍ਹੋ- ਦੋਸਤੀ ਕਰਨ ਲਈ ਮੁੰਡਾ ਕਰਦਾ ਸੀ ਮਜਬੂਰ, ਇਨਕਾਰ ਕਰਨ 'ਤੇ ਕੀਤਾ ਕੁੜੀ ਦਾ ਬੇਰਹਿਮੀ ਨਾਲ ਕਤਲ

ਸੇਬ ਦੀ ਖੇਪ ਤੋਂ ਬਰਾਮਦ ਉਕਤ 33.92 ਕਿਲੋ ਭਿੱਜੀ ਹੋਈ ਪੇਪਰ ਸ਼ੀਟ ਐੱਨ.ਡੀ.ਪੀ.ਐੱਸ. ਐਕਟ-1985 ਦੀਆਂ ਵਿਵਸਥਾਵਾਂ ਤਹਿਤ ਜ਼ਬਤ ਕਰ ਲਿਆ ਗਿਆ ਅਤੇ ਮਾਮਲੇ ’ਚ ਅਗਲੀ ਜਾਂਚ ਜਾਰੀ ਹੈ। ਸੂਤਰਾਂ ਮੁਤਾਬਕ ਜਿਸ ਨੇ ਉਕਤ ਖੇਪ ਨੂੰ ਆਯਾਤ ਕੀਤਾ ਹੈ, ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਕਤ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Harpreet SIngh

This news is Content Editor Harpreet SIngh