ਹੈਰੋਇਨ ਅਤੇ ਸਾਢੇ 4 ਕਿਲੋ ਦੀ ਅਫੀਮ ਸਣੇ 5 ਨਸ਼ਾ ਤਸਕਰ ਕਾਬੂ

12/27/2019 6:09:33 PM

ਜਲੰਧਰ (ਸੋਨੂੰ, ਸ਼ੋਰੀ) - ਜਲੰਧਰ ਦੇਹਾਤੀ ਪੁਲਸ ਨੇ ਵੱਖ-ਵੱਖ ਥਾਵਾਂ ’ਤੇ ਗਸ਼ਤ ਕਰਦੇ ਹੋਏ ਨਸ਼ੀਲੇ ਪਦਾਰਥਾਂ ਸਣੇ 5 ਨਸ਼ਾ ਤਸਕਰਾਂ ਨੂੰ ਗਿ੍ਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਨਸ਼ਾ ਤਸਕਰਾਂ ਦੀ ਪਛਾਣ ਗੋਰਵ ਚੌਹਾਨ, ਸੰਜੇ ਚੌਹਾਨ, ਵਿਜੈ ਕੁਮਾਰ, ਹਰਦੀਪ ਸਿੰਘ ਅਤੇ ਸੁਰਜੀਤ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਨ੍ਹਾਂ ਨੇ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਵੱਖ-ਵੱਖ ਥਾਵਾਂ ਤੋਂ ਢੇਡ ਕਿਲੋ ਹੈਰੋਇਨ, ਸਾਢੇ 4 ਕਿਲੋ ਦੇ ਕਰੀਬ ਦੀ ਅਫੀਮ ਸਣੇ 5 ਲੋਕਾਂ ਨੂੰ ਕਾਬੂ ਕੀਤਾ ਹੈ।  

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸੀ. ਏ. ਆਈ. ਸਟਾਫ਼ ਜਲੰਧਰ (ਦਿਹਾਤੀ) ਦੀ ਪੁਲਸ ਨੇ 1 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 1 ਕਿਲੋ, 500 ਗ੍ਰਾਮ ਹੈਰੋਇਨ, 2 ਮੋਬਾਇਲ ਫੋਨ ਅਤੇ ਡੋਂਗਲ ਬਰਾਮਦ ਕੀਤੀ। ਉੱਥੇ ਹੀ ਥਾਣਾ ਸਦਰ ਨਕੋਦਰ ਦੀ ਪੁਲਸ ਨੇ 2 ਨਸ਼ਾ ਤਸਕਰਾਂ ਨੂੰ ਫੜ ਕੇ ਉਨ੍ਹਾਂ ਕੋਲੋਂ 1 ਕਿਲੋ, 500 ਗ੍ਰਾਮ ਅਫ਼ੀਮ ਅਤੇ ਥਾਣਾ ਭੋਗਪੁਰ ਦੀ ਪੁਲਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਕਿਲੋ ਅਤੇ 50 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। 

rajwinder kaur

This news is Content Editor rajwinder kaur