ਫਿਰੋਜ਼ਪੁਰ : ਪੰਜਾਬ ਯੂਨੀਵਰਸਿਟੀ ''ਚ ਨਸ਼ੇ ਦਾ ਰੈਕੇਟ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼

07/06/2018 12:12:52 PM

ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਥਾਣਾ ਸਦਰ ਦੀ ਪੁਲਸ ਨੇ ਫਿਰੋਜ਼ਪੁਰ ਦੇ ਨੇੜਲੇ ਸਰਹੱਦੀ ਪਿੰਡ ਪੱਲਾ ਮੇਘਾ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਨਸ਼ੇ ਦਾ ਰੈਕੇਟ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ। ਪੁਲਸ ਨੇ ਛਾਪੇਮਾਰੀ ਦੌਰਾਨ ਨਸ਼ੇ ਦੀ ਤਸਕਰੀ 'ਚ ਸ਼ਾਮਲ ਲੋਕਾਂ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਦੀਆਂ 20 ਰਜਿਸਟਰੀਆਂ, ਇਕ 315 ਬੋਰ ਦੀ ਰਾਈਫਲ, 25 ਜਿੰਦਾ ਕਾਰਤੂਸ, 3 ਰਿਵਾਲਵਰ 32 ਬੋਰ ਦੇ ਅਤੇ 16 ਜਿੰਦਾ ਕਾਰਤੂਸ ਸਮੇਤ ਇਕ ਆਈ-20 ਬਰਾਮਦ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਸ. ਪ੍ਰੀਤਮ ਸਿੰਘ ਨੇ ਕਿਹਾ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਮਰੀਕ ਸਿੰਘ ਅਤੇ ਇਸ ਦੇ ਪਿਤਾ ਜਨਰੈਲ ਸਿੰਘ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਅਤੇ  ਇਹ ਗਿਰੋਹ ਪੰਜਾਬ ਯੂਨੀਵਰਸਿਟੀ 'ਚ ਵੀ ਇਕ ਵੱਡਾ ਨਸ਼ੇ ਦਾ ਰੈਕੇਟ ਚਲਾਉਦਾ ਹੈ। ਫਿਰੋਜ਼ਪੁਰ ਪੁਲਸ ਲੰਮੇ ਸਮੇਂ ਤੋਂ ਇਸ ਗਿਰੋਹ ਦੀ ਭਾਲ ਕਰ ਰਹੀ ਸੀ। ਇੰਸ. ਗੁਰਵਿੰਦਰ ਸਿੰਘ ਐੱਸ.ਐੱਚ.ਓ. ਦੀ ਅਗਵਾਈ 'ਚ ਪੁਲਸ ਨੇ ਛਾਪੇਮਾਰੀ ਕਰਦੇ ਹੋਏ ਹਥਿਆਰਾਂ ਅਤੇ ਰਜਿਸਟਰੀਆਂ ਨੂੰ ਬਰਾਮਦ ਕੀਤਾ ਹੈ। ਪੁਲਸ ਨੂੰ ਵੇਖ ਕੇ ਅਮਰੀਕ ਸਿੰਘ ਅਤੇ ਉਸ ਦਾ ਪਿਤਾ ਜਰਨੈਲ ਸਿੰਘ ਮੌਕੇ 'ਤੇ ਫਰਾਰ ਹੋ ਗਏ, ਜਿਨਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।