ਨਸ਼ਾ ਸਮੱਗਲਰਾਂ ਖਿਲਾਫ ਪੁਲਸ ਹੋਈ ਸਖਤ

Thursday, Jul 05, 2018 - 01:28 AM (IST)

ਫਿਰੋਜ਼ਪੁਰ(ਮਲਹੋਤਰਾ, ਕੁਮਾਰ)-ਨਸ਼ਾਖੋਰੀ ਨਾਲ ਦੋ ਨੌਜਵਾਨਾਂ ਦੀ ਹੋਈ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੇ ਉਨ੍ਹਾਂ ਨੂੰ ਨਸ਼ਾ ਦੇਣ ਵਾਲੇ 10  ਸਮੱਗਲਰਾਂ ਖਿਲਾਫ ਪਰਚੇ ਦਰਜ ਕੀਤੇ ਹਨ। ਥਾਣਾ ਸਦਰ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ  ਨੂੰ ਸੂਚਨਾ ਮਿਲੀ ਸੀ ਕਿ ਨਸ਼ੇ ਦੀ ਓਵਰਡੋਜ਼  ਕਾਰਨ ਮੌਤ ਦੇ ਮੂੰਹ ’ਚ ਗਏ ਪਿੰਡ ਖਲਚੀਆਂ ਵਾਸੀ ਬਸੰਤ ਉਰਫ ਸੋਮਾ ਨੂੰ ਉਸੇ ਦੇ ਪਿੰਡ ਦੇ ਹੀ ਬੰਬੀ, ਰੇਸ਼ਮ, ਸਾਹਿਲ, ਮੱਟੀ, ਦੇਸਾ ਤੇ ਨੱਥੂ ਨਸ਼ਾ ਦਿੰਦੇ ਸਨ ਤੇ ਉਸ ਤੋਂ ਇਲਾਵਾ ਹੋਰ ਵੀ ਮੁੰਡਿਆਂ ਨੂੰ ਉਹ  ਨਸ਼ਾ ਦਿੰਦੇ ਹਨ। ਏ. ਐੱਸ. ਆਈ. ਨੇ ਕਿਹਾ ਕਿ ਸੂਚਨਾ ਦੇ ਅਾਧਾਰ ’ਤੇ ਸਾਰੇ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਭਾਲ ਜਾਰੀ ਹੈ। ਉਧਰ ਮੰਗਲਵਾਰ ਬਸਤੀ ਸੁੰਨਵਾਂ ਵਾਸੀ ਟੋਨੀ ਦੀ ਨਸ਼ੇ ਕਾਰਨ ਹੋਈ ਮੌਤ ਦੇ ਮਾਮਲੇ ’ਚ ਵੀ ਪੁਲਸ ਨੇ ਚਾਰ ਸਮੱਗਲਰਾਂ  ਖਿਲਾਫ ਪਰਚਾ ਦਰਜ ਕਰ ਲਿਆ ਹੈ। ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ  ਨੂੰ ਸੂਚਨਾ ਮਿਲੀ ਕਿ ਟੋਨੀ ਨੂੰ ਸਲੀਮ ਵਾਸੀ ਬਾਨੂ ਵਾਲਾ ਵਿਹਡ਼ਾ, ਵਿਨੈ ਤੇ ਲੱਖਾ ਵਾਸੀਆਨ ਬਸਤੀ ਭੱਟੀਆਂ ਵਾਲੀ ਤੇ ਗੋਗਾ ਵਾਸੀ ਆਵਾ ਬਸਤੀ ਨਸ਼ਾ ਦਿੰਦੇ ਸਨ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਚਾਰਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
 


Related News