ਜਲੰਧਰ: ਨਸ਼ਾ ਸਮੱਗਲਰਾਂ ਖ਼ਿਲਾਫ਼ SSP ਦਾ ਵੱਡਾ ਐਕਸ਼ਨ, ਦਿਨ ਚੜ੍ਹਦਿਆਂ ਹੀ ਭੋਗਪੁਰ ਵਿਖੇ ਮਾਰੀ ਰੇਡ

07/09/2022 1:03:06 PM

ਜਲੰਧਰ (ਸੋਨੂੰ)— ਜਲੰਧਰ ’ਚ ਅੱਜ ਦਿਨ ਚੜ੍ਹਦੇ ਹੀ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਭੋਗਪੁਰ ਵਿਖੇ ਪੁਲਸ ਫ਼ੋਰਸ ਦੇ ਨਾਲ ਸਪੈਸ਼ਲ ਚੈਕਿੰਗ ਕਰਦੇ ਹੋਏ ਕਈ ਘਰਾਂ ’ਚ ਰੇਡ ਕੀਤੀ। ਜਲੰਧਰ ਦੇ ਭੋਗਪੁਰ ’ਚ ਪੈਂਦੇ ਪਿੰਡ ਕਿੰਗਰਾ ਚੋਅ ਵਾਲਾ ’ਚ ਪੁਲਸ ਨੇ ਰੇਡ ਕਰਕੇ 15 ਗ੍ਰਾਮ ਹੈਰੋਇਨ ਸਮੇਤ ਨਸ਼ਾ ਸਮੱਗਰੀ ਬਰਾਮਦ ਕੀਤੀ। ਉਥੇ ਹੀ ਪੁਲਸ ਇਕ ਮਹਿਲਾ ਨੂੰ ਰਾਊਂਡਅਪ ਕਰਕੇ ਆਪਣੇ ਨਾਲ ਵੀ ਲੈ ਗਈ ਹੈ। 


ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਨਸ਼ਾ ਵੇਚਣ ਵਾਲਿਆਂ ਦੇ ਕਾਰਨ ਪਿੰਡ ਨੂੰ ਬਲੈਕ ਲਿਸਟ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਮੁੰਡੇ-ਕੁੜੀਆਂ ਦੇ ਵਿਆਹ ਨਹੀਂ ਹੋ ਰਹੇ ਹਨ। ਜਲੰਧਰ ਦੇ ਭੋਗਪੁਰ ’ਚ ਪੈਂਦੇ ਪਿੰਡ ਕਿੰਗਰਾ ਚੌਂਕ ਵਾਲਾ ਦੀ 13 ਘਰਾਂ ਦੀ ਲਿਸਟ ਬਣਾ ਕੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਪੁਲਸ ਫ਼ੋਰਸ ਦੇ ਨਾਲ ਰੇਡ ਕੀਤੀ। ਐੱਸ. ਐੱਸ. ਪੀ. ਦਾ ਕਹਿਣਾ ਹੈ ਕਿ ਵੱਡੇ ਅਧਿਕਾਰੀਆਂ ਦੇ ਸਖ਼ਤ ਨਿਰਦੇਸ਼ਾਂ ਅਤੇ ਪਿੰਡ ਤੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਇਸ ਪਿੰਡ ’ਚ ਰੇਡ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਹਿ ਚੁੱਕੇ 3 ਅਧਿਕਾਰੀ ਮੁਅੱਤਲ


ਪਿੰਡ ਦੇ ਜਿਹੜੇ ਘਰਾਂ ’ਚ ਛਾਪੇਮਾਰੀ ਕੀਤੀ ਗਈ ਹੈ, ਉਥੋਂ ਹੀ ਨਸ਼ਾ ਸਮੱਗਰੀ ਬਰਾਮਦ ਕੀਤੀ ਗਈ ਹੈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐੱਸ.ਐੱਸ.ਪੀ. ਵੱਲੋਂ ਪਿੰਡ ਗੰਨਾ ’ਚ ਵੀ ਰੇਡ ਕੀਤੀ ਗਈ ਸੀ, ਜਿੱਥੋਂ ਕਈ ਲੋਕਾਂ ਨੂੰ ਗਿ੍ਰਫ਼ਤਾਰ ਕਰਨ ਦੇ ਨਾਲ-ਨਾਲ ਵੱਡੀ ਮਾਤਰਾ ’ਚ ਨਸ਼ਾ ਬਰਾਮਦ ਕੀਤਾ ਗਿਆ ਸੀ। 

ਉਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਸ ਜਦੋਂ ਵੀ ਰੇਡ ਕਰਦੀ ਹੈ ਤਾਂ ਨਸ਼ੇ ਦੇ ਸੌਦਾਗਰ ਇਥੋਂ ਫਰਾਰ ਹੋ ਜਾਂਦੇ ਹਨ। ਪੁਲਸ ਵੱਲੋਂ ਰਾਊਂਡਅਪ ਕੀਤੀ ਗਈ ਮਹਿਲਾ ਨੇ ਕਿਹਾ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਕਰਦਾ ਸੀ ਪਰ ਉਸ ਦੇ ਘਰੋਂ ਅਜੇ ਕੁਝ ਬਰਾਮਦ ਨਹੀਂ ਹੋਇਆ। ਸ਼ੱਕ ਦੇ ਆਧਾਰ ’ਤੇ ਪੁਲਸ ਵਾਲੇ ਨਾਲ ਲੈ ਕੇ ਜਾ ਰਹੇ ਹਨ। ਜਿਸ ਘਰ ਵਿਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਉਸ ਘਰ ਦੀ ਔਰਤ ਫਰਾਰ ਹੋ ਗਈ ਪਰ ਪੁਲਸ ਨੇ ਉਸ ਦੀ ਧੀ ਨੂੰ ਗਿ੍ਰਫ਼ਤਾਰ ਕਰ ਲਿਆ। 

ਇਹ ਵੀ ਪੜ੍ਹੋ: ਉੱਤਰਾਖੰਡ ’ਚ ਵਾਪਰੇ ਭਿਆਨਕ ਹਾਦਸੇ ’ਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri