52 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਗ੍ਰਿਫਤਾਰ

06/22/2018 8:12:27 PM

ਗੁਰਾਇਆ,(ਮੁਨੀਸ਼)— ਥਾਣਾ ਗੁਰਾਇਆ ਦੀ ਚੌਕੀ ਰੂੜਕਾ ਕਲਾਂ ਦੇ ਇੰਚਾਰਜ ਬਖਸ਼ੀਸ਼ ਸਿੰਘ ਨੇ ਗਸ਼ਤ ਦੌਰਾਨ ਅੱਜ ਪਿੰਡ ਰਾਜਗੋਮਾਲ ਤੋਂ 52 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਜਿਸ ਦੀ ਪਛਾਣ ਸੋਮਨਾਥ ਉਰਫ ਸੋਮਾ ਪੁੱਤਰ ਸੋਹਨ ਲਾਲ ਵਾਸੀ ਰੂੜਕੀ ਥਾਣਾ ਗੁਰਾਇਆ ਵਜੋਂ ਹੋਈ ਹੈ, ਜਿਸ ਕੋਲੋਂ 52 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਡੀ. ਐੱਸ. ਪੀ. ਫਿਲੌਰ ਅਮਰੀਕ ਸਿੰਘ ਚਾਹਲ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਸੋਮਨਾਥ 'ਤੇ 3 ਕਤਲ, ਚੋਰੀ, ਨਜਾਇਜ਼ ਅਸਲਾ ਅਤੇ ਐੱਨ. ਡੀ. ਪੀ. ਐੱਸ. ਦੇ ਮਾਮਲੇ ਦਰਜ ਹਨ, ਜੋ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਪੁਲਸ ਨੇ ਦੱਸਿਆ ਕਿ ਸੋਮਨਾਥ ਨੇ ਪੁੱਛਗਿੱਛ 'ਚ ਕਈ ਅਹਿਮ ਖੁਲ੍ਹਾਸੇ ਕੀਤੇ ਹਨ ਅਤੇ ਉਸ ਨੇ ਰੂੜਕਾਂ ਕਲਾਂ, ਪਾਸਲਾ, ਰੂੜਕੀ ਦੇ ਕਈ ਤਸਕਰਾਂ ਬਾਰੇ ਜਾਣਕਾਰੀ ਦਿੱਤੀ ਹੈ। ਪੁਲਸ ਵਲੋਂ ਉਸ ਖਿਲਾਫ ਥਾਣਾ ਗੁਰਾਇਆ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।