ਨਸ਼ੇ ਵਾਲੀਆਂ ਗੋਲੀਆਂ ਤੇ ਪਾਊਡਰ ਸਮੇਤ 2 ਗ੍ਰਿਫਤਾਰ

05/04/2018 4:25:33 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਿਆਂ ਦੇ ਮਾਮਲੇ 'ਚ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਵੱਖ-ਵੱਖ ਮਾਮਲਿਆਂ 'ਚ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।  ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਗੁਰਦੀਪ ਸਿੰਘ ਏ. ਐੱਸ. ਆਈ. ਪਰਮਜੀਤ ਸਿੰਘ, ਚੌਕੀ ਇੰਚਾਰਜ ਮੋਠਾਵਾਲ ਐੱਚ. ਸੀ. ਬਲਵੰਤ ਸਿੰਘ ਲੇਡੀ ਕਾਂਸਟੇਬਲ ਰਾਜਵਿੰਦਰ ਕੌਰ ਸਮੇਤ ਪੁਲਸ ਪਾਰਟੀ ਪਿੰਡ ਡਡਵਿੰਡੀ ਸੇਂਚਾ ਤੋਂ ਹੁੰਦੇ ਹੋਏ ਪਿੰਡ ਮੋਠਾਵਾਲ ਵੱਲ ਸਪੈਸ਼ਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਮੋਠਾਵਾਲ ਨਜ਼ਦੀਕ ਪੀਰ ਬਾਬਾ ਨੱਥਾ ਸ਼ਾਹ ਨਜ਼ਦੀਕ ਪੁੱਜੀ ਤਾਂ ਪਿੰਡ ਲਾਟੀਆਂ ਵਾਲ ਸਾਈਡ ਤੋਂ ਇਕ ਔਰਤ ਨੂੰ ਇਕੱਲੀ ਆਉਂਦੇ ਵੇਖ ਸ਼ੱਕ ਦੇ ਆਧਾਰ 'ਤੇ ਰੋਕਿਆ। ਲੇਡੀ ਕਾਂਸਟੇਬਲ ਰਾਜਵਿੰਦਰ ਕੌਰ ਵੱਲੋਂ ਉਕਤ ਨੂੰ ਨਾਂ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਕੰਤੀ ਪਤਨੀ ਦਲਬੀਰ ਸਿੰਘ ਉਰਫ ਦੀਰਾ ਵਾਸੀ ਪਿੰਡ ਲਾਟੀਆ ਵਾਲ ਦੱਸਿਆ, ਜਿਸ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਕੋਲੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਉਕਤ ਔਰਤ ਕਾਫੀ ਲੰਮੇ ਸਮੇਂ ਤੋਂ ਇਸ ਧੰਦੇ 'ਚ ਲੋੜੀਂਦੀ ਸੀ, ਜੋ ਅੱਜ ਕਾਬੂ ਆ ਗਈ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਗੁਰਦੀਪ ਸਿੰਘ, ਐੱਚ. ਸੀ. ਕੁਲਵੰਤ ਸਿੰਘ, ਐੱਚ. ਸੀ. ਹਰਜਿੰਦਰ ਸਿੰਘ ਤੇ ਪੀ. ਐੱਚ. ਸੀ. ਅਮਰਜੀਤ ਸਿੰਘ ਦੇ ਨਾਲ ਪਿੰਡ ਰਣਧੀਰ ਪੁਰ, ਜੈਨਪੁਰ, ਡਡਵਿੰਡੀ ਆਦਿ ਨੂੰ ਜਾ ਰਹੇ ਸਨ ਤਾਂ ਪਿੰਡ ਫੌਜੀ ਕਾਲੋਨੀ ਨਜ਼ਦੀਕ ਇਕ ਨੌਜਵਾਨ ਨੂੰ ਪੈਦਲ ਆਉਂਦੇ ਵੇਖ ਸ਼ੱਕ ਦੇ ਆਧਾਰ 'ਤੇ ਰੋਕ ਕੇ ਨਾਂ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਬਲਵੀਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਲਾਟੀਆਂ ਵਾਲ ਦੱਸਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 60 ਨਸ਼ੇ ਵਾਲੀਆਂ ਗੋਲਿਆਂ ਬਰਾਮਦ ਹੋਈਆਂ। ਉਕਤ ਦੋਵਾਂ ਹੀ ਮਾਮਲਿਆਂ 'ਚ ਪੁਲਸ ਨੇ ਕੇਸ ਦਰਜ ਕਰ ਲਿਆ ਹੈ। 
ਇਸ ਮੌਕੇ ਏ. ਐੱਸ. ਆਈ. ਗੁਰਦੀਪ ਸਿੰਘ ਐੱਚ. ਸੀ. ਅਮਰਜੀਤ ਸਿੰਘ ਰੀਡਰ ਪੀ. ਐੱਚ. ਸੀ. ਕੁਲਦੀਪ ਸਿੰਘ ਆਦਿ ਵੀ ਹਾਜ਼ਰ ਸਨ।