ਵਿਦੇਸ਼ੀ ਨਸਲ ਦੇ ਟ੍ਰੇਂਡ ਕੁੱਤਿਆਂ ਨੇ ਉਡਾਈ ਕੇਂਦਰੀ ਜੇਲ ''ਚ ਡਰੱਗ ਮਾਫੀਆ ਦੀ ਨੀਂਦ

04/07/2018 4:18:06 AM

ਕਪੂਰਥਲਾ, (ਭੂਸ਼ਣ)- ਲੰਬੇ ਸਮੇਂ ਤੋਂ ਡਰੱਗ ਮਾਫੀਆ ਦੀਆਂ ਗਤੀਵਿਧੀਆਂ ਨਾਲ ਜੂਝ ਰਹੀਆਂ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਅੰਦਰ ਵਿਦੇਸ਼ੀ ਨਸਲ ਦੇ ਲਿਆਂਦੇ ਗਏ 2 ਟ੍ਰੇਂਡ ਲੈਬਰਾ ਕੁੱਤਿਆਂ ਨੇ ਪਿਛਲੇ ਕੁਝ ਸਪਤਾਹ ਦੌਰਾਨ ਜੇਲ ਕੰਪਲੈਕਸ ਦੇ ਅੰਦਰ ਚਲ ਰਹੀ ਡਰੱਗ ਮਾਫੀਆ ਵਿਚ ਜਿਥੇ ਨਸ਼ਾ ਮਾਫੀਆ ਦੀ ਕਮਰ ਤੋੜ ਦਿੱਤੀ ਹੈ। ਉਥੇ ਨਸ਼ੇ ਸੁੰਘਣ ਵਿਚ ਮੁਹਾਰਤ ਰੱਖਣ ਵਾਲੇ ਇਨ੍ਹਾਂ ਦੋਵਾਂ ਵਿਦੇਸ਼ੀ ਕੁੱਤਿਆਂ ਨੇ ਨਸ਼ੇ ਦੇ ਆਦੀ ਕਈ ਕੈਦੀਆਂ ਅਤੇ ਹਵਾਲਾਤੀਆਂ ਨੂੰ ਫੜਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ।
ਸਾਲ 2011 'ਚ ਜਲੰਧਰ ਕਮਿਸ਼ਨਰੇਟ ਜਲੰਧਰ ਦਿਹਾਤੀ ਅਤੇ ਕਪੂਰਥਲਾ ਜ਼ਿਲਿਆਂ ਦੀ ਬਣਾਈ ਕਈ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਪਿਛਲੇ 6 ਸਾਲਾਂ ਦੌਰਾਨ ਡਰੱਗ ਬਰਾਮਦਗੀ ਦੇ ਸੈਂਕੜੇ ਮਾਮਲੇ ਸਾਹਮਣੇ ਆਏ ਹਨ। ਜਿਸ ਦੌਰਾਨ ਜੇਲ ਪ੍ਰਸ਼ਾਸਨ ਵੱਲੋਂ ਲਗਾਤਾਰ ਸਰਚ ਕਰਨ ਦੇ ਬਾਵਜੂਦ ਵੀ ਜੇਲ ਅੰਦਰ ਡਰਗ ਸਮੱਗਲਿੰਗ ਦਾ ਸਿਲਸਿਲਾ ਬੰਦ ਨਹੀਂ ਹੋ ਰਿਹਾ ਸੀ। ਜਿਸ ਦੌਰਾਨ ਜੇਲ ਪ੍ਰਸ਼ਾਸਨ ਨੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਨੂੰ ਲਾਗੂ ਕਰ ਕੇ ਜ਼ਿਲੇ ਵਿਚ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਦਾ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਸੀ।
ਇਸ ਦੌਰਾਨ ਕੁਝ ਮਹੀਨੇ ਪਹਿਲੇ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਦਾ ਅਹੁਦਾ ਸੰਭਾਲਣ ਵਾਲੇ ਐੱਸ. ਪੀ. ਖੰਨਾ ਨੇ ਇਕ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਚੰਡੀਗੜ੍ਹ ਹਾਈ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਜੇਲ ਵਿਚ ਨਸ਼ੇ ਨੂੰ ਸੁੰਘਣ ਵਾਲੇ 2 ਲੈਬਰਾ ਕੁੱਤਿਆਂ ਨੂੰ ਤਾਇਨਾਤ ਕਰਵਾਇਆ, ਜਿਸ ਨਾਲ ਜੇਲ ਨਾਲ ਸਬੰਧਤ ਸਟਾਫ ਨੂੰ ਵੀ ਅਟੈਚ ਕੀਤਾ ਗਿਆ। ਵਿਦੇਸ਼ੀ ਨਸਲ ਨੇ ਉਨ੍ਹਾਂ ਕੁੱਤਿਆਂ ਨੂੰ ਡਰੱਗ ਫੜਾਉਣ ਦੀ ਵਿਸ਼ੇਸ਼ ਟ੍ਰੇਨਿੰਗ ਹਾਸਲ ਹੈ। ਜਿਨ੍ਹਾਂ ਨੇ ਪਿਛਲੇ 5-6 ਮਹੀਨਿਆਂ ਵਿਚ ਆਪਣੀ ਤਾਇਨਾਤੀ ਦੌਰਾਨ ਜੇਲ ਦੀਆਂ ਵੱਖ-ਵੱਖ ਬੈਰਕਾਂ ਦੀ ਸਰਚ ਕਰਦੇ ਹੋਏ ਵਡੀ ਗਿਣਤੀ ਵਿਚ ਇਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਫੜਾਉਣ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜੋ ਜੇਲ ਅੰਦਰ ਡਰੱਗ ਸਮੱਗਲਿੰਗ ਦੀਆਂ ਗਤੀਵਿਧੀਆਂ ਨੂੰ ਲਗਾਤਾਰ ਅੰਜਾਮ ਦੇ ਰਹੇ ਸੀ। ਇਨ੍ਹਾਂ ਕੁੱਤਿਆਂ ਨੇ ਜੇਲ ਸਟਾਫ ਨੂੰ ਧੋਖਾ ਦੇਣ ਦੇ ਮਕਸਦ ਨਾਲ ਜ਼ਮੀਨ ਦੇ ਥੱਲੇ ਦਬਾਈ ਗਈ ਡਰੱਗ ਦੀ ਵੱਡੀ ਖੇਪ ਵੀ ਬਰਾਮਦ ਕਰਨ ਵਿਚ ਕਾਮਸਾਬੀ ਹਾਸਲ ਕੀਤੀ ਹੈ। ਉਥੇ ਇਨ੍ਹਾਂ ਕੁੱਤਿਆਂ ਦੀ ਸਭ ਤੋਂ ਵਡੀ ਖਾਸੀਅਤ ਇਹ ਹੈ ਕਿ ਇਹ ਸਵੇਰ ਸ਼ਾਮ ਜੇਲ ਕੰਪਲੈਕਸ 'ਚ ਡਰੱਗ ਵਿਰੋਧੀ ਮੁਹਿੰਮ ਦੌਰਾਨ ਡਰੱਗ ਮਾਫੀਆ ਦਾ ਪਿੱਛਾ ਕਰ ਕੇ ਰੱਖਣ ਵਾਲੇ ਕੈਦੀ ਅਤੇ ਹਵਾਲਾਤੀ ਨੂੰ ਕਈ ਮੀਟਰ ਦੀ ਦੂਰੀ ਤੋਂ ਫੜ ਲੈਂਦੇ ਸਨ।  ਜਿਸ ਦੇ ਸਿੱਟੇ ਵਜੋਂ ਜੇਲ ਪ੍ਰਸ਼ਾਸਨ ਨੂੰ ਡਰੱਗ ਮਾਫੀਆ 'ਤੇ ਲਗਾਮ ਕਸਣ 'ਚ ਵੱਡੀ ਮਦਦ ਮਿਲਦੀ ਹੈ।
ਇਨ੍ਹਾਂ ਦੋਵੇਂ ਖੋਜੀ ਕੁੱਤਿਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਵੀ ਫੜ ਲੈਂਦੇ ਹਨ, ਜੋ ਪੇਸ਼ੀ ਦੌਰਾਨ ਬਾਹਰੀ ਦੁਨੀਆ ਵਿਚ ਬੈਠੇ ਆਪਣੇ ਸਾਥੀਆਂ ਦੀ ਮਦਦ ਨਾਲ ਨਸ਼ਾ ਕਰ ਲੈਂਦੇ ਹਨ, ਜਿਸ ਦੌਰਾਨ ਜਦੋਂ ਉਹ ਪੇਸ਼ੀ ਦੇ ਬਾਅਦ ਸ਼ਾਮ ਨੂੰ ਜੇਲ ਕੰਪਲੈਕਸ 'ਚ ਪਹੁੰਚਦੇ ਹਨ ਤਾਂ ਉਕਤ ਦੋਵੇਂ ਵਿਦੇਸ਼ੀ ਕੁੱਤੇ ਇਨ੍ਹਾਂ ਨੂੰ ਫੜ ਕੇ ਜੇਲ ਪ੍ਰਸ਼ਾਸਨ ਦੇ ਹਵਾਲੇ ਕਰ ਦਿੰਦੇ ਹਨ। 
ਕੀ ਕਹਿੰਦੇ ਹਨ ਕੇਂਦਰੀ ਜੇਲ ਦੇ ਸੁਪਰਡੈਂਟ
ਇਸ ਸਬੰਧ 'ਚ ਜਦੋਂ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਐੱਸ. ਪੀ. ਖੰਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਦੇਸ਼ੀ ਨਸਲ ਦੇ ਇਨ੍ਹਾਂ ਦੋਵਾਂ ਕੁੱਤਿਆਂ ਵਿਚ ਜੇਲ ਕੰਪਲੈਕਸ ਦੇ ਅੰਦਰ ਡਰੱਗ ਮਾਫੀਆ ਦੀ ਕਮਰ ਤੋੜ ਦਿੱਤੀ ਹੈ। ਜਲਦੀ ਹੀ ਇਨ੍ਹਾਂ ਕੁੱਤਿਆਂ ਦੀ ਮਦਦ ਨਾਲ ਡਰਗ ਦੇ ਧੰਦੇ ਨੂੰ ਖਤਮ ਕਰ ਦਿੱਤਾ ਜਾਵੇਗਾ।