ਡਰੱਗ ਇੰਸਪੈਕਟਰਾਂ ਦੀ ਟੀਮ ਨੇ ਚੈਕਿੰਗ ਦੌਰਾਨ 41 ਹਜ਼ਾਰ ਰੁਪਏ ਦੇ ਸੈਨੇਟਾਇਜ਼ਰ ਕੀਤੇ ਸੀਲ

05/14/2020 5:25:31 PM

ਸੰਗਰੂਰ (ਬੇਦੀ) : ਕੋਵਿਡ-19 ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਡਰੱਗ ਇੰਸਪੈਕਟਰਜ਼ ਦੀ ਸਾਂਝੀ ਟੀਮ ਵੱਲੋਂ ਸੰਗਰੂਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਸਿਵਲ ਹਸਪਤਾਲ ਦੇ ਸਾਹਮਣੇ, ਵੱਡੇ ਚੌਂਕ ਅਤੇ ਪਟਿਆਲਾ ਗੇਟ ਦੇ ਵੱਖ-ਵੱਖ ਮੈਡੀਕਲ ਸਟੋਰਜ਼ ਦੀ ਚੈਕਿੰਗ ਕੀਤੀ ਗਈ। ਇਸ ਟੀਮ ਦੀ ਅਗਵਾਈ ਨਵਜੋਤ ਕੌਰ, ਜ਼ੋਨਲ ਲਾਇਸੈਂਸਿੰਗ ਅਥਾਰਟੀ ਸੰਗਰੂਰ ਜ਼ੋਨ ਵੱਲੋਂ ਕੀਤੀ ਗਈ। 

ਇਸ ਸਬੰਧੀ ਜਣਕਾਰੀ ਦਿੰਦਿਆਂ ਨਵਜੋਤ ਕੌਰ ਨੇ ਦੱਸਿਆ ਕਿ ਟੀਮ ਵੱਲੋਂ 9 ਮੈਡੀਕਲ ਸਟੋਰਜ਼ ਦੀ ਚੈਕਿੰਗ ਕਰਕੇ 13 ਵੱਖ-ਵੱਖ ਸੈਨੇਟਾਇਜ਼ਰਜ਼ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਕਰੀਬ 41 ਹਜ਼ਾਰ ਰੁਪਏ ਦੀ ਕੀਮਤ ਦੇ ਸੈਨੇਟਾਇਜ਼ਰ ਸੀਲ ਕੀਤੇ ਗਏ ਹਨ। ਇਸ ਟੀਮ ਵਿਚ ਅਮਨਦੀਪ ਸ਼ਰਮਾ ਡਰੱਗ ਇੰਸਪੈਕਟਰ ਪਟਿਆਲਾ, ਸੁਧਾ ਦਹਿਲ ਡਰੱਗ ਇੰਸਪੈਕਟਰ ਸੰਗਰੂਰ, ਕਰੁਣਾ ਗੁਪਤਾ ਡਰੱਗ ਇੰਸਪੈਕਟਰ ਸੁਨਾਮ, ਪ੍ਰਨੀਤ ਕੌਰ ਡਰੱਗ ਇੰਸਪੈਕਟਰ ਮਾਲੇਰਕੋਟਲਾ ਅਤੇ ਸ਼ੀਸ਼ਨ ਕੁਮਾਰ ਡਰੱਗ ਇੰਸਪੈਕਟਰ ਮਾਨਸਾ ਸ਼ਾਮਲ ਸਨ।

Gurminder Singh

This news is Content Editor Gurminder Singh