ਡਰਾਈਵਿੰਗ ਟੈਸਟ ਦੌਰਾਨ ਚਾਰਪਹੀਆ ਵਾਹਨਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ

08/21/2019 3:51:49 PM

ਲੁਧਿਆਣਾ (ਰਾਮ, ਮੋਹਿਨੀ) : ਚੰਡੀਗੜ੍ਹ ਰੋਡ, ਸੈਕਟਰ-32 ਸਥਿਤ ਆਟੋਮੈਟਿਕ ਡਰਾਈਵਿੰਗ ਲਾਈਸੈਂਸ ਸੈਂਟਰ 'ਤੇ ਚਾਰਪਹੀਆ ਵਾਹਨ ਚਾਲਕਾਂ ਵਲੋਂ ਟੈਸਟ ਦੇਣ ਲਈ ਲੱਗੀਆਂ ਲੰਬੀਆਂ ਲਾਈਨਾਂ ਕਾਰਨ ਬਾਹਰ ਸੜਕ 'ਤੇ ਜਾਮ ਲੱਗ ਗਿਆ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਸਿਸਟਮ ਅਤੇ ਛੁੱਟੀਆਂ ਦੇ ਚੱਲ ਰਹੇ ਮਾਹੌਲ ਕਾਰਨ ਚਾਰਪਹੀਆ ਵਾਹਨ ਚਾਲਕਾਂ ਵਲੋਂ ਆਪਣਾ ਡਰਾਈਵਿੰਗ ਟੈਸਟ ਦੇਣ ਲਈ ਦੇਰ ਹੋ ਰਹੀ ਸੀ, ਜਿਸ ਕਾਰਨ ਅੱਜ ਟਰੈਕ 'ਤੇ ਭਾਰੀ ਭੀੜ ਦੇਖਣ ਨੂੰ ਮਿਲੀ ਅਤੇ ਪੱਕੇ ਲਾਈਸੈਂਸ ਬਣਵਾਉਣ ਲਈ ਸੈਂਟਰ 'ਚ ਭਾਰੀ ਭੀੜ ਰਹੀ। ਟਰੈਕ 'ਤੇ ਖੜ੍ਹੇ ਲੋਕਾਂ ਦੀਆਂ ਲੰਬੀਆਂ ਲਾਈਨਾਂ 'ਚ ਲੱਗੇ ਹੋਣ ਕਾਰਨ ਵਾਹਨ ਚਾਲਕਾਂ ਨੂੰ ਧੁੱਪ 'ਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ।
ਸੈਂਟਰ ਦੀ ਇੰਚਾਰਜ ਨੀਲਮ ਰਾਣੀ ਨੇ ਦੱਸਿਆ ਕਿ ਜਿਨ੍ਹਾਂ ਦੀ ਆਨਲਾਈਨ ਬੁਕਿੰਗ ਹੋਈ ਸੀ, ਉਹੀ ਆਪਣੇ ਟੈਸਟ ਦੇਣ ਲਈ ਪੁੱਜੇ ਸਨ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਚਾਰ ਪਹੀਆ ਵਾਹਨ ਚਾਲਕਾਂ ਦਾ ਟੈਸਟ ਰੁਕੇ ਹੋਣ ਕਾਰਨ ਅੱਜ ਭਾਰੀ ਭੀੜ ਸੀ ਪਰ ਸਮੇਂ ਦੇ ਮੁਤਾਬਕ ਸਾਰਿਆਂ ਨੇ ਆਪਣਾ ਟੈਸਟ ਦੇ ਕੇ ਡਰਾਈਵਿੰਗ ਲਾਈਸੈਂਸ ਦੀ ਫੋਟੋ ਕਰਵਾਈ। 

Babita

This news is Content Editor Babita