ਪਟਿਆਲਾ: ਆਪੇ ਤੋਂ ਬਾਹਰ ਹੋਇਆ ਡਰਾਈਵਰ, ਕਿਸ਼ਤਾਂ ਨਾ ਭਰ ਸਕਣ ਕਾਰਨ ਈ-ਰਿਕਸ਼ਾ ਨੂੰ ਲਾਈ ਅੱਗ

04/21/2022 4:55:07 PM

ਪਟਿਆਲਾ (ਕੰਵਲਜੀਤ ਕੰਬੋਜ)- ਪਟਿਆਲਾ ਦੇ ਸ਼ੇਰਾਂ ਵਾਲੇ ਗੇਟ ਵਿਖੇ ਇਕ ਦਿਹਾੜੀਦਾਰ ਈ-ਰਿਕਸ਼ਾ ਡਰਾਈਵਰ ਵੱਲੋਂ ਆਪਣੇ ਹੀ ਈ-ਰਿਕਸ਼ਾ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਮੌਕੇ 'ਤੇ ਮੌਜੂਦ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਪਤਾ ਲੱਗਿਆ ਕਿ ਇਹ ਈ-ਰਿਕਸ਼ਾ ਚਾਲਕ ਇਸ ਦੀਆਂ ਕਿਸ਼ਤਾਂ ਨਾ ਭਰ ਸਕਣ ਕਾਰਨ ਬਹੁਤ ਪਰੇਸ਼ਾਨ ਰਹਿੰਦਾ ਸੀ। ਉਹ ਪੈਟਰੋਲ ਦੀ ਬੋਤਲ ਆਪਣੇ ਨਾਲ ਹੀ ਲੈ ਕੇ ਆਇਆ ਅਤੇ ਉਸ ਨੇ ਚਾਰੋਂ ਪਾਸੇ ਗੱਡੀ 'ਤੇ ਪੈਟਰੋਲ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤੀ। 

ਉਕਤ ਸ਼ਖ਼ਸ ਅੱਗ ਲਗਾਉਣ ਤੋਂ ਬਾਅਦ ਤਕਰੀਬਨ 10 ਮਿੰਟਾਂ ਤੱਕ ਉਸ ਦੇ ਸਾਹਮਣੇ ਹੀ ਬੈਠਾ ਰਿਹਾ ਅਤੇ ਅੱਗ ਲੱਗਦੀ ਵੇਖਦਾ ਰਿਹਾ। ਇਸ ਦੌਰਾਨ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਦੀ ਸੂਚਨਾ ਪਾ ਕੇ ਪਹੁੰਚੀਆਂ ਤਾਂ ਉਥੋਂ ਉਹ ਤੁਰੰਤ ਰਫੂਚੱਕਰ ਹੋ ਗਿਆ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਇਸੇ ਇਲਾਕੇ ਦਾ ਹੈ। ਰੋਜ਼ਾਨਾ ਬਾਜ਼ਾਰ ਵਿਚ ਕੰਮ ਦੀ ਭਾਲ ਕਰਦੀ ਹੈ। ਇਹ ਰਿਕਸ਼ਾ ਚਲਾਉਂਦਾ ਹੈ ਪਰ ਅੱਜ ਕਿਸੇ ਪ੍ਰੇਸ਼ਾਨੀ ਦੇ ਕਾਰਨ ਆਪਾ ਖੋ ਬੈਠਾ ਅਤੇ ਉਸ ਨੇ ਆਪਣੇ ਈ-ਰਿਕਸ਼ਾ ਨੂੰ ਅੱਗ ਦੇ ਹਵਾਲੇ ਕਰ ਦਿੱਤਾ।  

ਇਹ ਵੀ ਪੜ੍ਹੋ: ਉੱਜੜਿਆ ਇਕ ਹੋਰ ਪਰਿਵਾਰ, ਗੋਰਾਇਆ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਇਹ ਵੀ ਪੜ੍ਹੋ:ਨੌਜਵਾਨ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪਰਿਵਾਰ ਨੇ ਪ੍ਰੇਮ ਸੰਬੰਧਾਂ ਕਾਰਨ ਜਤਾਇਆ ਕਤਲ ਦਾ ਖ਼ਦਸ਼ਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri