ਚਾਲਕ ਨੂੰ ਪਿਆ ਮਿਰਗੀ ਦਾ ਦੌਰਾ, ਖੜ੍ਹੀ ਗੱਡੀਆਂ 'ਤੇ ਜਾ ਚੜ੍ਹੀ ਫਾਰਚੂਨਰ (ਵੀਡੀਓ)

01/12/2020 6:39:48 PM

ਚੰਡੀਗੜ੍ਹ (ਸੁਸ਼ੀਲ) - ਚੰਡੀਗੜ੍ਹ ਵਿਖੇ ਇਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਸ਼ਨੀਵਾਰ ਦੀ ਦੁਪਹਿਰ ਸੈਕਟਰ-37 ਦੇ ਕਮਿਊਨਿਟੀ ਸੈਂਟਰ ਕੋਲ ਫੁੱਟਪਾਥ ’ਤੇ ਖੜ੍ਹੀਆਂ ਦੋ ਗੱਡੀਆਂ ’ਤੇ ਚੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਬਰਦਸਤ ਵਾਪਰੇ ਇਸ ਹਾਦਸੇ ਕਾਰਨ ਦੋਵਾਂ ਗੱਡੀਆਂ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਾਰਾਂ ਦੀ ਚੰਗੀ ਤਰ੍ਹਾਂ ਦੇ ਨਾਲ ਟੁੱਟ-ਭੱਜ ਹੋ ਗਈ। ਗੱਡੀਆਂ ਦੇ ਟਕਰਾ ਜਾਣ ਕਾਰ ਵਾਪਰੇ ਇਸ ਹਾਦਸੇ ਦੇ ਧਮਾਕੇ ਦੀ ਆਵਾਜ਼ ਇਨ੍ਹੀ ਜ਼ਬਰਦਸਤ ਸੀ ਕਿ ਜਿਸ ਨੂੰ ਸੁਣ ਆਲੇ-ਦੁਆਲੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ। ਇਕੱਠੇ ਹੋਏ ਆਲੇ-ਦੁਆਲੇ ਦੇ ਲੋਕਾਂ ਨੇ ਫਾਰਚੂਨਰ ਸਵਾਰ ਨੌਜਵਾਨ ਨੂੰ ਬੜੀ ਮੁਸ਼ਕਲ ਨਾਲ ਗੱਡੀ ’ਚੋਂ ਬਾਹਰ ਕੱਢਿਆ ਅਤੇ ਇਸ ਮਾਮਲੇ ਦੀ ਸੂਚਨਾ ਨੇੜੇ ਦੀ ਪੁਲਸ ਨੂੰ ਦਿੱਤੀ।

ਘਟਨਾ ਸਥਾਨ ’ਤੇ ਮੌਕੇ ’ਤੇ ਪੁੱਜੇ ਪੀ. ਸੀ. ਆਰ. ਕਰਮੀਆਂ ਨੇ ਹਾਦਸੇ ’ਚ ਜ਼ਖ਼ਮੀ ਚਾਲਕ ਨੂੰ ਸੈਕਟਰ-16 ਹਸਪਤਾਲ ’ਚ ਦਾਖਲ ਕਰਵਾਇਆ, ਜਿਸ ਦੀ ਪਛਾਣ ਮੋਹਾਲੀ ਫੇਜ਼-7 ਨਿਵਾਸੀ 20 ਸਾਲ ਦੇ ਰਾਜਿੰਦਰ ਸਿੰਘ ਦੇ ਰੂਪ ’ਚ ਹੋਈ। ਮਾਮਲੇ ਦੀ ਜਾਂਚ ਕਰ ਰਹੇ ਸੈਕਟਰ-39 ਥਾਣਾ ਪੁਲਸ ਨੇ ਦੱਸਿਆ ਕਿ ਜ਼ਖਮੀ ਰਾਜਿੰਦਰ ਨੂੰ ਮਿਰਗੀ ਦਾ ਦੌਰਾ ਪਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਤੇਜ਼ ਧਮਾਕੇ ਦੀ ਆਵਾਜ਼ ਨਾਲ ਡਰ ਗਏ ਲੋਕ

ਸੈਕਟਰ-37 ਸਥਿਤ ਕਮਿਊਨਿਟੀ ਸੈਂਟਰ ਕੋਲ ਫੁੱਟਪਾਥ ’ਤੇ ਹੌਂਡਾ ਸਿਟੀ ਗੱਡੀ ਨੰਬਰ ਐੱਚ.ਪੀ. 23 ਡੀ 8008 ਅਤੇ ਵਰਨਾ ਕਾਰ ਨੰਬਰ ਐੱਚ.ਆਰ. 54 ਬੀ 2914 ਖਡ਼੍ਹੀਆਂ ਸਨ, ਇੰਨੇ ’ਚ ਸਾਹਮਣੇ ਤੋਂ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਆਈ ਅਤੇ ਫੁੱਟਪਾਥ ’ਤੇ ਚੜਦੇ ਹੀ ਗੱਡੀ ਸਾਹਮਣੇ ਖਡ਼੍ਹੀਆਂ ਦੋਵਾਂ ਗੱਡੀਆਂ ਦੇ ਬੋਨਟ ’ਤੇ ਚੜ੍ਹ ਕੇ ਰੁਕ ਗਈ। ਧਮਾਕੇ ਦੀ ਅਾਵਾਜ਼ ਸੁਣਦੇ ਹੀ ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚੇ। ਗੱਡੀ ਦੇ ਅੰਦਰ ਚਾਲਕ ਦੇ ਸਿਰ ’ਚੋਂ ਖੂਨ ਵਗ ਰਿਹਾ ਸੀ। ਲੋਕਾਂ ਨੇ ਚਾਲਕ ਨੂੰ ਗੱਡੀ ਤੋਂ ਬਾਹਰ ਕੱਢ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਇਹ ਹਾਦਸਾ ਸੀ.ਸੀ.ਟੀ.ਵੀ. ਕੈਮਰੇ ’ਚ ਵੀ ਕੈਦ ਹੋ ਗਿਆ। ਥਾਣਾ ਪੁਲਸ ਜਦੋਂ ਹਸਪਤਾਲ ’ਚ ਪਹੁੰਚੀ ਤਾਂ ਡਾਕਟਰਾਂ ਨੇ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਰਾਜਿੰਦਰ ਨੂੰ ਮਿਰਗੀ ਦਾ ਦੌਰਾ ਪੈ ਗਿਆ ਸੀ।

rajwinder kaur

This news is Content Editor rajwinder kaur