ਡਾ. ਗਾਂਧੀ ਦੇ ਗੋਦ ਲਏ ਪਿੰਡ ‘ਚੋਂ ਨਾਜਾਇਜ਼ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਬਰਾਮਦ

01/06/2019 8:54:29 PM

ਪਟਿਆਲਾ/ਸਮਾਣਾ- ਨਸ਼ਾ ਸਮੱਗਲਿੰਗ ਲਈ ਕਾਫੀ ਲੰਬਾ ਸਮਾਂ ਸੁਰਖੀਆਂ ਵਿਚ ਰਹਿਣ ਵਾਲੇ ਸਮਾਣਾ ਦੇ ਨਜ਼ਦੀਕੀ ਪਿੰਡ ਮਰੋਡ਼ੀ ਵਿਖੇ ਅੱਜ ਪਟਿਆਲਾ ਪੁਲਸ ਨੇ ਕਈ ਘੰਟੇ ਸਰਚ ਆਪਰੇਸ਼ਨ ਚਲਾਇਆ। ਇਸ ਵਿਚ 50 ਲਿਟਰ ਨਾਜਾਇਜ਼ ਸ਼ਰਾਬ ਅਤੇ 50 ਹਜ਼ਾਰ ਲਿਟਰ ਲਾਹਣ ਬਰਾਮਦ ਕੀਤੀ ਗਈ। ਜਾਣਕਾਰੀ ਦਿੰਦਿਆਂ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ 18 ਵਿਅਕਤੀਆਂ ਖਿਲਾਫ 6 ਐੈੱਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਹਨ। ਇਹ ਪਿੰਡ ਥਾਣਾ ਸਦਰ ਸਮਾਣਾ ਅਧੀਨ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਮਰੋਡ਼ੀ ਵਿਖੇ ਕੁੱਝ ਵਿਅਕਤੀਆਂ ਵੱਲੋਂ ਨਾਜਾਇਜ਼ ਸ਼ਰਾਬ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਅੱਜ ਸਵੇਰੇ ਪੁਲਸ ਫੋਰਸ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪਾਮਾਰ ਟੀਮ ਵਿਚ 50 ਪੁਲਸ ਜਵਾਨ, ਜਿਨ੍ਹਾਂ ‘ਚ ਸੀ. ਆਈ. ਏ. ਸਟਾਫ਼ ਸਮਾਣਾ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਹੇਠ ਐੈੱਸ. ਐੈੱਚ. ਓ. ਸਦਰ ਐੈੱਸ. ਆਈ. ਨਰਾਇਣ ਸਿੰਘ, ਐੈੱਸ. ਐੈੱਚ. ਓ. ਥਾਣਾ ਸਿਟੀ ਸਮਾਣਾ ਐੈੱਸ. ਆਈ. ਸੁਰਿੰਦਰ ਭੱਲਾ ਆਦਿ ਸ਼ਾਮਲ ਸਨ ਨੇ 50 ਲਿਟਰ ਨਾਜਾਇਜ਼ ਸ਼ਰਾਬ ਅਤੇ 50 ਹਜ਼ਾਰ ਲਿਟਰ ਲਾਹਣ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਲਾਹਣ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ। ਸ਼ਰਾਬ ਬਣਾਉਣ ਲਈ ਵਰਤੇ ਗਏ ਸਾਮਾਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।

ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਲਿਆ ਸੀ ਗੋਦ

ਮਰੋਡ਼ੀ ਪਿੰਡ ਨੂੰ ਬਿਹਤਰ ਬਣਾਉਣ ਲਈ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਅਪਣਾਇਆ ਸੀ। ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਇਸ ਪਿੰਡ ਵਿਚ ਵਧੀਆ ਸਹੂਲਤਾਂ ਮੁਹੱਈਆ ਕਰਵਾ ਕੇ ਜਿਹਡ਼ੇ ਵੀ ਲੋਕ ਇਸ ਵਿਚ ਸ਼ਾਮਲ ਹਨ, ਨੂੰ ਮੁੱਖਧਾਰਾ ਵਿਚ ਲਿਆਉਣਗੇ। ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਪਿੰਡ ਦੇ ਸਾਰੇ ਵਿਅਕਤੀ ਇਹ ਕੰਮ ਨਹੀਂ ਕਰਦੇ।


ਇਹ ਵੀ ਪੜ੍ਹੋ- ਥਾਣਾ ਸਦਰ ਸਮਾਣਾ ਦਾ ਐੱਸ. ਐੱਚ. ਓ ਤੇ ਚੌਕੀ ਇੰਚਾਰਜ ਸਸਪੈਂਡ