ਦਾਜ ਦੇ ਲਈ ਤੰਗ ਪਰੇਸ਼ਾਨ ਕਰਨ ''ਤੇ ਦੋਸ਼ੀ ਪਤੀ ਸਮੇਤ ਸਹੁਰਾ ਪਰਿਵਾਰ ਨਾਮਜ਼ਦ

07/19/2017 7:03:05 PM

ਹੁਸ਼ਿਆਰਪੁਰ(ਅਸ਼ਵਨੀ)— ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਪਿੰਡ ਕਾਕੋਵਾਲ ਮਜਾਰੀ ਦੀ ਇਕ ਲੜਕੀ ਸੋਨੀਆ ਪੁੱਤਰੀ ਪਰਮਿੰਦਰ ਸਿੰਘ ਦੀ ਸ਼ਿਕਾਇਤ 'ਤੇ ਦਾਜ ਲਈ ਤੰਗ ਪਰੇਸ਼ਾਨ ਦੇ ਦੋਸ਼ 'ਚ ਉਸ ਦੇ ਪਤੀ ਅਤੇ ਸਹੁਰੇ ਦੇ ਵਿਰੁੱਧ ਧਾਰਾ 498ਏ. ਦੇ ਅਧੀਨ ਕੇਸ ਦਰਜ ਕੀਤਾ ਹੈ। ਸੋਨਿਆ ਨੇ ਐੱਸ. ਐੱਸ. ਪੀ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਦਾ ਵਿਆਹ 11 ਮਈ ਸਾਲ 2013 'ਚ ਅਜੇ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਨਿੱਕੂ ਨੰਗਲ ਜ਼ਿਲਾ ਰੂਪ ਨਗਰ ਹਾਲ ਵਾਸੀ ਉੱਚਾ ਬੜਾ ਕਲੋਨੀ ਪਠਾਨਕੋਟ ਦੇ ਨਾਲ ਹੋਇਆ ਸੀ। ਵਿਆਹ ਉਪਰੰਤ ਉਸ ਦੇ ਪਤੀ ਅਤੇ ਸਹੁਰੇ ਨੇ ਉਸ ਨੂੰ ਦਾਜ ਦੀ ਮੰਗ ਦੇ ਚੱਲਦੇ ਕਾਫੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਐੱਸ.ਐੱਸ.ਪੀ ਦੇ ਆਦੇਸ਼ 'ਤੇ ਸ਼ਿਕਾਇਤ ਦੀ ਜਾਂਚ ਉਪਰੰਤ ਕੇਸ ਦਰਜ ਕਰ ਲਿਆ ਗਿਅ। ਮਹਿਲਾ ਸੈੱਲ ਹੁਸ਼ਿਆਰਪੁਰ ਦੇ ਮੁਖੀ ਲੇਡੀ ਸਬ ਇੰਸਪੈਕਟਰ ਕਮਲੇਸ਼ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।