ਦਾਜ ਦੀ ਖਾਤਿਰ ਨੂੰਹ ਨੂੰ ਘਰੋਂ ਕੱਢਿਆ

11/18/2017 7:37:26 AM

ਤਰਨਤਾਰਨ,   (ਰਾਜੂ)-  ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਨੂੰਹ ਨੂੰ ਘਰੋਂ ਕੱਢਣ ਤੇ ਦਾਜ ਮੰਗਣ ਦੇ ਦੋਸ਼ ਹੇਠ ਸਹੁਰਾ ਪਰਿਵਾਰ ਖਿਲਾਫ ਜੁਰਮ 498ਏ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪੁਲਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ ਲੜਕੀ ਦਾ ਵਿਆਹ 18 ਅਕਤੂਬਰ 2015 ਨੂੰ ਬਲਵੀਰ ਚੰਦ ਪੁੱਤਰ ਜਸਪਾਲ ਸਿੰਘ ਉਰਫ ਬੱਗੂ ਨਾਲ ਹੋਇਆ ਸੀ। ਵਿਆਹ ਤੋਂ 10 ਦਿਨ ਬਾਅਦ ਮੇਰੀ ਲੜਕੀ ਦਾ ਪਤੀ ਬਲਵੀਰ ਚੰਦ, ਸਹੁਰਾ ਜਸਪਾਲ ਸਿੰਘ ਉਰਫ ਬੱਗੂ, ਸਰਬੋ (ਤਾਈ) ਪਤਨੀ ਸੁਸਪਾਲ ਸਿੰਘ, ਸੁਸਪਾਲ ਸਿੰਘ (ਤਾਇਆ ਸਹੁਰਾ) ਵਾਸੀਅਨ ਸਾਹਬਾਜ਼ਪੁਰ ਡਿਆਲ ਆਦਿ ਸਾਰੇ ਉਸ ਨੂੰ ਦਾਜ ਦੀ ਖਾਤਿਰ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਬੀਤੇ ਦਿਨ ਉਸਦੀ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਪੀੜਤ ਲੜਕੀ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਦੀ ਪੁੱਛ ਪੜਤਾਲ ਕਰ ਕੇ ਉਕਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।