ਤਰਨਤਾਰਨ ''ਚ ਕੁੱਤਿਆਂ ਨੇ ਨੋਚ-ਨੋਚ ਖਾਧਾ ਪੰਜ ਸਾਲਾ ਬੱਚਾ (ਵੀਡੀਓ)

02/17/2017 7:27:43 PM

ਤਰਨਤਾਰਨ (ਵਿਜੇ ਕੁਮਾਰ)— ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਕੈਰੌਵਾਲ ਵਿਖੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਪਿੰਡ ਵਿਚ ਅਵਾਰਾ ਕੁੱਤਿਆ ਨੇ 5 ਸਾਲਾ ਬੱਚੇ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿਤਾ। ਜਦੋਂ ਤਕ ਘਟਨਾ ਦਾ ਪਤਾ ਲੱਗਦੇ ਪਿੰਡ ਵਾਸੀ ਬੱਚੇ ਨੂੰ ਬਚਾਉਣ ਲਈ ਘਟਨਾ ਸਥਾਨ ''ਤੇ ਪਹੁੰਚੇ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਦਿੰਦਿਆਂ ਪਿੰਡ ਵਾਸੀ ਦਲਬੀਰ ਸਿੰਘ ਨੇ ਕਿਹਾ ਕਿ ਮਰਨ ਵਾਲੇ ਬੱਚੇ ਦਾ ਨਾਮ ਅਮਨਿੰਦਰ ਸਿੰਘ ਉਰਫ ਮਨੀ ਪੁੱਤਰ ਸੁੱਖਵਿੰਦਰ ਸਿੰਘ ਵਾਸੀ ਕੈਰੋਵਾਲ ਹੈ ਅਤੇ ਬੱਚੇ ਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਸਦੀ ਪਤਨੀ ਰਮਨਪ੍ਰੀਤ ਕੌਰ ਊਨੇ ਵਿਖੇ ਫੈਕਟਰੀ ''ਚ ਕੰਮਕਾਜ ਕਰਦੀ ਹੈ। ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਬੱਚਾ ਅਮਨਿੰਦਰ ਖੇਡਦਾ ਹੋਇਆ ਪਿੰਡ ''ਚ ਸਥਿਤ ਦਰਗਾਹ ਜੋਗੀ ਪੀਰ ''ਤੇ ਮੱਥਾ ਟੇਕਣ ਲਈ ਚਲਾ ਗਿਆ ਅਤੇ ਰਸਤੇ ਵਿਚ 4-5 ਅਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਕੇ ਨੋਚਣਾ ਸ਼ੁਰੂ ਕਰ ਦਿੱਤਾ। ਬੱਚੇ ਦੀ ਰੌਣ ਦੀ ਆਵਾਜ਼ ਸੁਣ ਕੇ ਜਦੋਂ ਤਕ ਪਿੰਡ ਵਾਸੀ ਬੱਚੇ ਨੂੰ ਬਚਾਉਣ ਪਹੁੰਚੇ ਤਾਂ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।
ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਇੰਨਾ ਕੁੱਤਿਆ ਨੂੰ ਮਾਰਨਾ ਕਾਨੂੰਨ ਅਪਰਾਧ ਹੈ ਪਰ ਇਹ ਅਵਾਰਾ ਕੁੱਤੇ ਇੰਨਸਾਨਾ ਨੂੰ ਨੋਚ-ਨੋਚ ਕੇ ਖਾ ਰਹੇ ਹਨ ਜੋ ਬਹੁਤ ਮੰਦਭਾਗੀ ਘਟਨਾ ਹੈ। ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਕ ਤਰਨਤਾਰਨ ਨੂੰ ਕੁੱਤਿਆਂ ਨੂੰ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ ਤਾਂ ਜੋ ਅੱਗੇ ਤੋਂ ਅਜਿਹੇ ਮੰਦਭਾਗੀ ਘਟਨਾ ਨਾ ਵਾਪਰ ਸਕੇ।

Gurminder Singh

This news is Content Editor Gurminder Singh