ਧੋਗੜੀ ਰੋਡ ਦੀ ਨੂਰਪੁਰ ਤੋਂ ਰੇਰੂ ਤੱਕ ਹੋਈ ਹਾਲਤ ਖਸਤਾ

12/16/2017 7:54:14 AM

ਅਲਾਵਲਪੁਰ, (ਬੰਗੜ)- ਪਿਛਲੀ ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ ਵਿਚ ਧੋਗੜੀ ਰੋਡ ਦੀ ਨੂਰਪੁਰ ਤੋਂ ਰੇਰੂ ਤਕ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਮੌਜੂਦਾ ਪੰਜਾਬ ਸਰਕਾਰ ਵਲੋਂ ਵਿਕਾਸ ਦੇ ਨਾਂ 'ਤੇ ਵੋਟਾਂ ਲੈਣ ਤੋਂ ਬਾਅਦ ਲਿੰਕ ਸੜਕਾਂ ਵਿਕਾਸ ਨੂੰ ਤਰਸ ਰਹੀਆਂ ਹਨ। ਜ਼ਿਕਰਯੋਗ ਹੈ ਕਿ ਧੋਗੜੀ ਰੋਡ 'ਤੇ ਨੂਰਪੁਰ ਤੋਂ ਰੇਰੂ ਗੇਟ ਤਕ ਸੜਕ ਦੀ ਹਾਲਤ ਅਤਿਅੰਤ ਖਸਤਾ ਹੋ ਚੁੱਕੀ ਹੈ। ਥਾਂ-ਥਾਂ 'ਤੇ ਟੋਇਆਂ ਨਾਲ ਭਰੀ ਪਈ ਇਸ ਸੜਕ ਤੋਂ ਲੁਕ-ਬਜਰੀ ਤਾਂ ਗਾਇਬ ਹੋ ਚੁੱਕੀ ਹੈ।  ਟੋਇਆਂ ਵਿਚ ਮੀਂਹ ਦਾ ਪਾਣੀ ਭਰਨ ਨਾਲ ਇਸ ਦੀ ਹਾਲਤ ਹੋਰ ਵੀ ਖਰਾਬ ਹੋ ਚੁੱਕੀ ਹੈ। ਇਲਾਕੇ ਦੇ ਮੋਹਤਬਰ ਵਿਅਕਤੀਆਂ, ਸਮਾਜਸੇਵੀ ਸੰਸਥਾਵਾਂ ਵਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਇਸ ਮਾਰਗ ਦੀ ਹਾਲਤ 'ਤੇ ਤਰਸ ਖਾ ਕੇ ਇਸ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।