ਆਵਾਰਾ ਕੁੱਤਿਆਂ ਨੇ ਬੱਚੇ ਨੂੰ ਨੋਚਿਆ

01/16/2018 12:20:00 PM

ਬਟਾਲਾ (ਸੈਂਡੀ) - ਆਵਾਰਾ ਕੁੱਤਿਆਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਅਤੇ ਆਏ ਦਿਨ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਕੋਈ ਨਾ ਕੋਈ ਹੁੰਦਾ ਜਾ ਰਿਹਾ ਹੈ। ਅਜਿਹੀ ਹੀ ਇਕ ਘਟਨਾ ਅਰਬਨ ਅਸਟੇਟ ਕਾਲੋਨੀ ਵਿਖੇ ਵਾਪਰੀ, ਜਿੱਥੇ ਜਸਜੀਤ ਪੁੱਤਰ ਪ੍ਰਵੀਨ ਆਪਣੇ ਘਰੋਂ ਬਾਹਰ ਖੇਡਣ ਲਈ ਨਿਕਲਿਆ ਤਾਂ ਕੁਝ ਆਵਾਰਾ ਕੁੱਤਿਆਂ ਦੇ ਝੰੁਡ ਨੇ ਉਸ ਉਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦਿਆ ਜਸਜੀਤ ਦੇ ਪਿਤਾ ਨੇ ਦੱਸਿਆ ਕਿ ਸਾਡੇ ਘਰਾਂ ਦੇ ਸਾਹਮਣੇ ਕਬਰਿਸਤਾਨ ਹੈ ਅਤੇ ਅਕਸਰ ਆਵਾਰਾ ਕੁੱਤੇ ਉੱਥੇ ਘੁੰਮਦੇ ਰਹਿੰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਆਵਾਰਾ ਕੁੱਤਿਆਂ ’ਤੇ ਤੁਰੰਤ ਨੱਥ ਪਾਈ ਜਾਵੇ।