ਲੁਧਿਆਣਾ 'ਚ 'ਕੁੱਤੇ' 'ਤੇ ਢਾਹਿਆ ਇੰਨਾ ਕਹਿਰ, ਸੁਣ ਕੇ ਕੰਬ ਜਾਵੇਗੀ ਰੂਹ

02/04/2020 1:41:06 PM

ਲੁਧਿਆਣਾ (ਰਾਜ) : ਲੋਹਾਰਾ ਦੇ ਗੁਰਚਰਨ ਨਗਰ 'ਚ ਇਕ ਬੇਜ਼ੁਬਾਨ 'ਤੇ ਦਰਿੰਦਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਕੁੱਤੇ ਨੂੰ ਭੌਂਕਣ ਦੀ ਸਜ਼ਾ ਇਸ ਤਰ੍ਹਾਂ ਮਿਲੀ ਕਿ ਰੂਬ ਕੰਬ ਜਾਵੇ। ਇਲਾਕੇ ਦੇ ਕੁਝ ਲੋਕਾਂ ਨੇ ਕੁੱਤੇ ਨੂੰ ਸਜ਼ਾ ਦੇਣ 'ਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਨੇ ਪਹਿਲਾਂ ਕੁੱਤੇ ਨੂੰ ਬਿਜਲੀ ਦੀ ਤਾਰ ਨਾਲ ਬੰਨ੍ਹ ਦਿੱਤਾ। ਫਿਰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਇਸ ਤੋਂ ਬਾਅਦ ਉਸ ਨੂੰ ਆਟੋ ਨਾਲ ਬੰਨ੍ਹ ਕੇ ਕਈ ਫੁੱਟ ਤੱਕ ਘੜੀਸਦੇ ਲੈ ਗਏ। ਇਸ ਨਾਲ ਵੀ ਸਭ ਦਾ ਮਨ ਨਹੀਂ ਭਰਿਆ ਤਾਂ ਕੁੱਤੇ ਨੂੰ ਛੱਤ 'ਤੇ ਲੈ ਜਾ ਕੇ ਹੇਠਾਂ ਸੁੱਟ ਦਿੱਤਾ।

ਇਸ ਦਰਿੰਦਗੀ ਨਾਲ ਕੁੱਤੇ ਦਾ ਜਬਾੜਾ ਅਤੇ ਦੋਵੇਂ ਪੈਰ ਟੁੱਟ ਗਏ। ਥਾਣਾ ਡਾਬਾ ਦੀ ਪੁਲਸ ਨੇ ਦਰਿੰਦਗੀ ਕਰਨ ਵਾਲੇ ਦੋਸ਼ੀ ਜਤਿੰਦਰ ਸਿੰਘ, ਉਸ ਦੇ ਭਰਾ ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ ਨੂੰ ਫੜ੍ਹ ਲਿਆ, ਜਦੋਂ ਕਿ ਮੰਗਾ ਹੁਣ ਫਰਾਰ ਹੈ। ਕਿਸੇ ਵਿਅਕਤੀ ਵਲੋਂ ਇਸ ਦੀ ਸ਼ਿਕਾਇਤ ਡਾਗ ਲਵਰਸ ਨੂੰ ਦਿੱਤੀ ਗਈ। ਫਿਰ ਐੱਨ. ਜੀ. ਓ. ਨੇ ਬੇਜ਼ੁਬਾਨ 'ਤੇ ਢਾਹੇ ਕਹਿਰ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਇਸ ਸਬੰਧੀ ਥਾਣਾ ਡਾਬਾ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ 'ਚ ਸੁਨੀਲ ਕੁਮਾਰ ਦੇ ਬਿਆਨਾਂ 'ਤੇ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 'ਚ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਫਰਾਰ ਹੋਏ ਚੌਥੇ ਦੋਸ਼ੀ ਨੂੰ ਵੀ ਜਲਦੀ ਹੀ ਫੜ੍ਹ ਲਿਆ ਜਾਵੇਗਾ।

Babita

This news is Content Editor Babita