ਮਾਨਸਾ ਦੇ ਡਾਕਟਰਾਂ ਨੇ ਟਿਕਰੀ ਬਾਰਡਰ 'ਤੇ ਜਾ ਕੇ ਕੀਤਾ ਕਿਸਾਨਾਂ ਦਾ ਸਮਰਥਨ

01/20/2021 4:47:49 PM

ਮਾਨਸਾ (ਸੰਦੀਪ ਮਿੱਤਲ)- ਹੱਡ ਚੀਰਵੀਂ ਠੰਡ ਵਿਚ ਸਾਡੇ ਕਿਸਾਨ ਭਰਾ ਆਪਣੀਆ ਮੰਗਾਂ ਮਨਵਾਉਣ ਲਈ ਨਵੇਂ ਕਾਨੂੰਨ ਦੇ ਮਾੜੇ ਨਤੀਜਿਆਂ ਤੋਂ ਬਚਾਅ ਲਈ ਟਿੱਕਰੀ ਬਾਰਡਰ ਅਤੇ ਸਿੰਘੁੂ ਬਾਰਡਰ 'ਤੇ ਡਟੇ ਹੋਏ ਹਨ । ਮਾਨਸਾ ਤੋੋਂ ਡਾ. ਜਨਕ ਰਾਜ ਸਿੰਗਲਾ, ਡਾ .ਤਰਲੋਕ ਸਿੰਘ, ਡਾ. ਇੰਦਰਪਾਲ ਸਿੰਘ ਅਤੇ ਡਾ. ਰਵਿੰਦਰ ਬਰਾੜ ਕਿਸਾਨਾਂ ਦਾ ਦੁੱਖ-ਦਰਦ ਸਮਝਦੇ ਹੋਏ ਟਿਕਰੀ ਬਾਰਡਰ 'ਤੇ ਗਏ। ਜਿੱਥੇ ਉਹ ਆਲੇ-ਦੁਆਲੇ ਦੇ ਪਿੰਡਾ ਦੇ ਕਈ ਕਿਸਾਨਾਂ ਨੂੰ ਵੀ ਮਿਲੇ ਉਨ੍ਹਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ, ਜਿਸ ਵਿਚ ਪਿੰਡ ਅਕਲੀਆ, ਭੈਣੀ ਬਾਘਾ ਅਤੇ ਖੋਖਰ ਕਲਾ ਆਦਿ ਦੇ ਕਿਸਾਨ ਵੀਰ ਸਨ।

ਉਸ ਤੋੋਂ ਬਾਅਦ ਸਟੇਜ 'ਤੇ ਜਾਕੇ ਰੁਲਦੂ ਸਿੰਘ ਮਾਨਸਾ ,ਬੀਬੀ ਜਸਵੀਰ ਕੋਰ ਨੱਤ , ਡਾ.ਧੰਨਾਮੱਲ ਗੋਇਲ ਅਤੇ ਉਨ੍ਹਾਂ ਦੀ ਬਾਕੀ ਟੀਮ ਨੂੰ ਮਿਲੇ। ਇਸ ਵੇਲੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਡਾ .ਜਨਕ ਰਾਜ ਸਿੰਗਲਾ ਨੇ ਕਿਹਾ ਕਿ ਕੇਂਦਰ ਨੂੰ ਲੋਕਾਂ ਦੀਆਂ ਭਾਵਨਾਵਾ ਨੂੰ ਸਮਝਦੇ ਹੋਏ ਜਲਦੀ ਤੋੋਂ ਜਲਦੀ ਮਸਲਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਕਿ ਭਾਰੀ ਗਿਣਤੀ ਵਿਚ ਸੜਕਾਂ 'ਤੇ ਰੁਲ ਰਹੇ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ ।

Gurminder Singh

This news is Content Editor Gurminder Singh