ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਅਵੱਲਾ ਸ਼ੌਂਕ ਰੱਖਦਾ ਹੈ ਇਹ ਡਾਕਟਰ, ਪਤਨੀ ਵੀ ਦੇ ਰਹੀ ਪੂਰਾ ਸਾਥ

02/10/2021 2:09:53 PM

ਲੁਧਿਆਣਾ (ਮਹਿੰਦਰੂ) : ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਕਿਸੇ ਉਮਰ ਦਾ ਮੁਥਾਜ਼ ਨਹੀਂ ਹੁੰਦਾ। ਅਜਿਹੀ ਹੀ ਮਿਸਾਲ ਇਕਬਾਲ ਨਰਸਿੰਗ ਹੋਮ ਦੇ ਸੀਨੀਅਰ ਡਾਕਟਰ ਜਗਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਸਬੀਰ ਕੌਰ ਨੇ ਪੇਸ਼ ਕੀਤੀ ਹੈ। ਜਗਜੀਤ ਸਿੰਘ ਦਾ ਮੁੱਖ ਕਿੱਤਾ ਤਾਂ ਮਰੀਜ਼ਾਂ ਨੂੰ ਇਲਾਜ ਦੇ ਨਾਲ-ਨਾਲ ਨਵੀਂ ਜ਼ਿੰਦਗੀ ਦੇਣਾ ਹੈ ਪਰ ਉਹ ਆਪਣੇ ਇਸ ਪੇਸ਼ੇ ਦੇ ਨਾਲ ਇਕ ਵੱਖਰਾ ਸ਼ੌਂਕ ਵੀ ਰੱਖਦੇ ਹਨ, ਜਿਸ ਨੂੰ ਸ਼ਾਇਦ ਉਨ੍ਹਾਂ ਦੇ ਮਰੀਜ਼ ਨਹੀਂ ਜਾਣਦੇ। 'ਜਗਬਾਣੀ' ਦੀ ਟੀਮ ਨਾਲ ਉਨ੍ਹਾਂ ਨੇ ਆਪਣਾ ਸ਼ੌਕ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ : ਫਿਰ ਮੀਡੀਆ ਸਾਹਮਣੇ ਆਈ 'ਬੈਂਸ' 'ਤੇ ਜਬਰ-ਜ਼ਿਨਾਹ ਦਾ ਦੋਸ਼ ਲਾਉਣ ਵਾਲੀ ਜਨਾਨੀ, ਦਿੱਤੀ ਵੱਡੀ ਚਿਤਾਵਨੀ

ਅਸਲ 'ਚ ਜਗਜੀਤ ਸਿੰਘ 786 ਨੰਬਰ ਦੇ ਨੋਟ ਅਤੇ ਸਿੱਕੇ ਇਕੱਠੇ ਕਰਨ ਦੇ ਸ਼ੌਕੀਨ ਹਨ ਅਤੇ ਹੁਣ ਤੱਕ 50 ਹਜ਼ਾਰ ਰੁਪਏ ਤੋਂ ਵੱਧ ਦੇ ਨੋਟ ਅਤੇ ਸਿੱਕੇ ਇਕੱਠੇ ਕਰ ਚੁੱਕੇ ਹਨ। ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਇਸ ਦਾ ਸ਼ੌਕ ਨਹੀਂ ਸੀ ਪਰ ਇਕ ਦਿਨ ਕੋਈ ਸੱਜਣ ਮਿਲਿਆ ਤਾਂ ਉਸ ਨੇ ਆਪਣੇ ਸ਼ੌਂਕ ਬਾਰੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਜਿਗਿਆਸਾ ਹੋਈ ਕਿ ਉਹ ਵੀ ਅਜਿਹਾ ਕੁੱਝ ਕਰਕੇ ਦਿਖਾਉਣ।

ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ : ਭਾਣਜੀ ਨੂੰ ਘਰੋਂ ਭਜਾ ਕੇ 2 ਮਹੀਨੇ ਤੱਕ ਇੱਜ਼ਤ ਨਾਲ ਖੇਡਦਾ ਰਿਹਾ ਮਾਮਾ, ਇੰਝ ਖੁੱਲ੍ਹੀ ਪੋਲ

ਇਸ ਤੋਂ ਬਾਅਦ ਇਹ ਪਿਛਲੇ ਲਗਭਗ 25 ਸਾਲਾਂ ਤੋਂ 786 ਨੰਬਰ ਦੇ ਨੋਟ ਇਕੱਠੇ ਕਰ ਰਹੇ ਹਨ। ਉਨ੍ਹਾਂ ਦੀ ਪਤਨੀ ਜਸਬੀਰ ਕੌਰ ਵੀ ਇਸ ਕੰਮ 'ਚ ਉਨ੍ਹਾਂ ਦਾ ਸਾਥ ਦਿੰਦੀ ਹੈ। ਉਕਤ ਜੋੜੇ ਨੇ ਦੱਸਿਆ ਕਿ ਨੋਟਬੰਦੀ ਦੇ ਦੌਰਾਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਕਿਉਂਕਿ ਨੋਟ ਬਦਲਾਉਣੇ ਪਏ ਸੀ ਪਰ ਹੁਣ ਮੁੜ ਤੋਂ ਉਨ੍ਹਾਂ ਨੇ ਆਪਣੀ ਕੁਲੈਕਸ਼ਨ 'ਚ ਵਾਧਾ ਕੀਤਾ ਹੈ ਅਤੇ 50 ਹਜ਼ਾਰ ਤੋਂ ਵੱਧ ਦੇ ਨੋਟ ਅਤੇ ਸਿੱਕੇ ਉਹ ਹੁਣ ਤੱਕ ਇਕੱਠੇ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਹੁਣ ਸ਼ਾਤਰ ਲੋਕ ਨਹੀਂ ਬਣਾ ਸਕਣਗੇ ਫਰਜ਼ੀ 'ਡਰਾਈਵਿੰਗ ਲਾਈਸੈਂਸ', ਨਵੀਂ ਯੋਜਨਾ ਲਿਆ ਰਹੀ ਸਰਕਾਰ

ਉਨ੍ਹਾਂ ਕਿਹਾ ਕਿ ਇਸ ਦਾ ਕੋਈ ਮਕਸਦ ਤਾਂ ਨਹੀਂ ਹੈ ਪਰ ਪੇਸ਼ੇ ਤੋਂ ਤਣਾਅ ਮੁਕਤ ਹੋਣ ਲਈ ਇਹ ਇੱਕ ਚੰਗਾ ਸਾਧਨ ਹੈ ਕਿ ਤੁਸੀਂ ਕਿਸੇ ਨਾ ਕਿਸੇ ਕੰਮ 'ਚ ਖ਼ੁਦ ਨੂੰ ਮਸ਼ਰੂਫ ਰੱਖੋ। ਉਨ੍ਹਾਂ ਕਿਹਾ ਕਿ ਇਸਲਾਮ ਧਰਮ 'ਚ '786' ਨੰਬਰ ਨੂੰ ਕਾਫ਼ੀ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਅਜਿਹੇ ਨੋਟ ਛਪਣ ਤੋਂ ਬਾਅਦ ਜ਼ਿਆਦਾਤਰ ਬਜ਼ਾਰ 'ਚ ਨਹੀਂ ਮਿਲਦੇ ਕਿਉਂਕਿ ਲੋਕ ਇਨ੍ਹਾਂ ਨੂੰ ਆਪਣੇ ਕੋਲ ਲੱਕੀ ਸਮਝ ਕੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਹੋਣ ਦੇ ਨਾਤੇ ਉਹ ਇਸ ਦੀ ਧਾਰਮਿਕ ਮਹੱਤਤਾ ਕਾਰਨ ਨਹੀਂ, ਸਗੋਂ ਸ਼ੌਂਕ ਲਈ ਇਨ੍ਹਾਂ ਨੋਟਾਂ ਅਤੇ ਸਿੱਕਿਆਂ ਨੂੰ ਇਕੱਠਾ ਕਰ ਰਹੇ ਹਨ।
ਨੋਟ : ਪੰਜਾਬੀ ਲੋਕਾਂ ਦੇ ਅਵੱਲੇ ਸ਼ੌਕਾਂ ਬਾਰੇ ਤੁਹਾਡੀ ਕੀ ਹੈ ਰਾਏ

Babita

This news is Content Editor Babita