ਜਲੰਧਰ ਦੇ ਦੋਆਬਾ ਕਾਲਜ ਦੇ ਬਾਹਰ ਭਾਰੀ ਹੰਗਾਮਾ, ਜਾਣੋ ਪੂਰਾ ਮਾਮਲਾ

07/14/2016 1:41:05 PM

ਜਲੰਧਰ : ਸ਼ਹਿਰ ਦੇ ਦੋਆਬਾ ਚੌਕ ਨੇੜੇ ਦੋਆਬਾ ਕਾਲਜ ਦੇ ਬਾਹਰ ਵੀਰਵਾਰ ਨੂੰ ਭਾਰੀ ਹੰਗਾਮਾ ਹੋ ਰਿਹਾ ਹੈ। ਅਸਲ ''ਚ ਦਲਿਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾ ਦੇਣ ਦੇ ਵਿਰੋਧ ''ਚ ਪੰਜਾਬ ਮਜ਼ਦੂਰ ਫੈਡਰੇਸ਼ਨ ਅਤੇ ਹੋਰ ਨਿਗਮ ਨਾਲ ਜੁੜੀਆਂ ਯੂਨੀਅਨਾਂ ਨੇ ਕਾਲਜ ਦੇ ਬਾਹਰ ਧਰਨਾ ਲਾ ਦਿੱਤਾ ਹੈ। 
ਉਨ੍ਹਾਂ ਦੇ ਦੋਆਬਾ ਕਾਲਜ ਦੇ ਬਾਹਰ ਕੂੜੇ ਵਾਲੇ ਟਰੱਕ ਖੜ੍ਹੇ ਕਰ ਦਿੱਤੇ ਹਨ ਅਤੇ ਕਿਹਾ ਹੈ ਕਿ ਜੇਕਰ ਸਕਾਲਰਸ਼ਿਪ ਨਾ ਦਿੱਤੀ ਗਈ ਤਾਂ ਉਹ ਕੂੜਾ ਸੁੱਟ ਦੇਣਗੇ। ਫਿਲਹਾਲ ਮੌਕੇ ''ਤੇ ਪੁੱਜੀ ਪੁਲਸ ਵਲੋਂ ਧਰਨਾਕਾਰੀਆਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

Babita Marhas

This news is News Editor Babita Marhas