ਸਆਦਤ ਹਸਨ ਮੰਟੋ : ਉਹ ਕਹਾਣੀਕਾਰ ਜੋ ਸਮਾਜ ਨੂੰ ਧੁਰ ਅੰਦਰ ਵੇਖਦਾ ਹੈ (ਵੀਡੀਓ)

05/11/2020 3:49:51 PM

ਜਲੰਧਰ (ਬਿਊਰੋ) - ਸਆਦਤ ਹਸਨ ਮੰਟੋ ਦਾ ਜਨਮ 11 ਮਈ, 1912 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ ਨੇੜੇ) ਵਿਚ ਹੋਇਆ। ਉਨ੍ਹਾਂ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ। 1931 'ਚ ਉਨ੍ਹਾਂ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਵਿਚ ਦਾਖਲਾ ਲੈ ਲਿਆ। ਉਸ ਸਮੇਂ ਅੰਮ੍ਰਿਤਸਰ 'ਚ ਕ੍ਰਾਂਤੀਕਾਰੀ ਗਤੀਵਿਧੀਆਂ ਜ਼ੋਰਾਂ ’ਤੇ ਸਨ। ਗਲੀਆਂ ਮੁਹੱਲਿਆਂ 'ਚ "ਇੰਨਕਲਾਬ-ਜ਼ਿੰਦਾਬਾਦ" ਦੇ ਨਾਅਰੇ ਗੂੰਜਿਆ ਕਰਦੇ ਸਨ। 1932 'ਚ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਤਾਂ ਉਸ ਸਮੇਂ ਮੰਟੋ ਦੇ ਪਿਤਾ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਮੰਟੋ ਦਾ ਝੁਕਾਅ ਕ੍ਰਾਂਤੀਵਾਦੀ ਸੋਚ ਵੱਲ ਹੋਰ ਵੀ ਵਧੇਰੇ ਹੋ ਗਿਆ। ਉਨ੍ਹਾਂ ਦਿਨਾਂ 'ਚ ਮੰਟੋ ਦੀ ਮੁਲਾਕਾਤ ਇਕ ਪੱਤਰਕਾਰ ਅਬਦੁਲ ਜਾਫ਼ਰੀ ਨਾਲ ਹੋਈ। ਜਿਸਨੇ ਮੰਟੋ ਨੂੰ ਰਸ਼ੀਅਨ ਅਤੇ ਫ੍ਰੈਂਚ ਸਾਹਿਤ ਪੜ੍ਹਨ ਦੀ ਸਲਾਹ ਦਿੱਤੀ।

ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਨੂੰ ਸੁਣਨ ਲਈ ਇਸ ਲਿੰਕ ’ਤੇ ਕਲਿਕ ਕਰੋ-   

ਮੰਟੋ ਨੇ ਬਹੁਤ ਸਾਰੇ ਰਸ਼ੀਅਨ ਸਾਹਿਤ ਦਾ ਉਰਦੂ ਵਿਚ ਅਨੁਵਾਦ ਕੀਤਾ। ਇਸਤੋਂ ਬਾਅਦ ਉਨ੍ਹਾਂ ਆਪਣੀ ਪਹਿਲੀ ਕਹਾਣੀ ਤਮਾਸ਼ਾ ਲਿਖੀ, ਜੋ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਸੱਤ ਸਾਲਾ ਬੱਚੇ ਦੇ ਨਜ਼ਰੀਏ ਤੋਂ ਦਰਸਾਉਂਦੀ ਹੈ। ਉਨ੍ਹਾਂ ਦੀਆਂ ਸ਼ਾਹਕਾਰ ਕਹਾਣੀਆਂ ਹਨ; ਟੋਭਾ ਟੇਕ ਸਿੰਘ, ਬੂ, ਠੰਡਾ ਗੋਸ਼ਤ, ਖੋਲ੍ਹ ਦੋ। ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ਸੰਗ੍ਰਹਿ ਛਪੇ ਹਨ। ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਦੀ ਮੰਟੋ ਦੇ ਮਨ ’ਤੇ ਗਹਿਰੀ ਛਾਪ ਸੀ। 1936 'ਚ ਉਨ੍ਹਾਂ ਦੀ ਕਹਾਣੀਆਂ ਦੀ ਪਹਿਲੀ ਕਿਤਾਬ ਆਤਿਸ਼ਪਾਰੇ ਪਬਲਿਸ਼ ਹੋਈ। ਉਨ੍ਹਾਂ ਕਈ ਅਖ਼ਬਾਰਾਂ ਅਤੇ ਮੈਗਜ਼ੀਨ ਵਿਚ ਵੀ ਲਿਖਿਆ। ਸਾਲ 1941 'ਚ ਉਨ੍ਹਾਂ "ਆਲ ਇੰਡੀਆ ਰੇਡੀਓ" ਲਈ ਕੰਮ ਕਰਦਿਆਂ ਕਈ ਮਿੰਨੀ ਕਹਾਣੀਆਂ 'ਤੇ ਲੇਖ ਲਿਖੇ। ਜੋ ਅੱਗੇ ਜਾਕੇ ਬਹੁਤ ਚਰਚਿਤ ਹੋਏ।

ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਨੂੰ ਸੁਣਨ ਲਈ ਇਸ ਲਿੰਕ ’ਤੇ ਕਲਿਕ ਕਰੋ-  

ਮੰਟੋ ਕੇ ਅਫ਼ਸਾਨੇ, ਧੂੰਆਂ, ਅਫ਼ਸਾਨੇ ਔਰ ਡਰਾਮੇ, ਲਜ਼ਤ-ਏ-ਸੰਗ, ਸਿਆਹ ਹਾਸ਼ੀਏ, ਬਾਦਸ਼ਾਹਤ ਕਾ ਖਾਤਮਾ, ਖਾਲੀ ਬੋਤਲੇਂ, ਨਿਮਰੂਦ ਕੀ ਖ਼ੁਦਾਈ, ਠੰਡਾ ਗੋਸ਼ਤ, ਯਾਜਿਦ, ਪਰਦੇ ਕੇ ਪੀਛੇ, ਸੜਕ ਕੇ ਕਿਨਾਰੇ, ਬਗੈਰ ਉਨਵਾਨ ਕੇ, ਬਗੈਰ ਇਜਾਜ਼ਤ, ਬੁਰਕੇ, ਫੂੰਦੇ, ਸਰਕੰਡੋਂ ਕੇ ਪੀਛੇ, ਸ਼ੈਤਾਨ, ਸ਼ਿਕਾਰੀ ਔਰਤੇਂ, ਰੱਤੀ, ਮਾਸ਼ਾ, ਤੋਲਾ, ਕਾਲੀ ਸ਼ਲਵਾਰ, ਮੰਟੋ ਦੀਆਂ ਬੇਹਤਰੀਨ ਕਹਾਣੀਆਂ ਹਨ। ਅੱਜ ਮੰਟੋ ਦੇ ਜਨਮ ਦਿਨ 'ਤੇ ਸੁਣਦੇ ਹਾਂ ਉਨ੍ਹਾਂ ਦੀਆਂ ਹੀ ਕੁਝ ਕਹਾਣੀਆਂ....

rajwinder kaur

This news is Content Editor rajwinder kaur